ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਨਿਊ ਜਨਤਾ ਨਗਰ ਸਥਿੱਤ ਜੇਡੀ ਫਿਟਨੈਸ ਸੈਂਟਰ ਦੀਆਂ ਦੋ ਲੜਕੀਆਂ ਪੁਸ਼ਪਿੰਦਰ ਕੌਰ ਤੇ ਅਨਮੋਲ ਵੁਮੈਨ ਸਟਰੋਂਗਰ ਮੁਕਾਬਲੇ ਲਈ ਚੁਣੀਆਂ ਗਈਆਂ ਹਨ। ਸੈਂਟਰ ਦੀ ਪ੍ਰਬੰਧਕ ਨੰਦਿਨੀ ਸ਼ਰਮਾ ਨੇ ਦੱਸਿਆ ਕਿ ਸੈਂਟਰ ਦੀਆਂ ਕਈ ਹੋਰ ਲੜਕੀਆਂ ਨੂੰ ਵੀ ਵੁਮੈਨ ਸਟਰੋਂਗਰ ਲਈ ਤਿਆਰ ਕੀਤਾ ਜਾ ਰਿਹਾ ਹੈ। ਨੰਦਿਨੀ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਵੁਮੈਨ ਸਟਰੋਂਗਰ-2020 ਹੈ ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲਿਆਂ ਲਈ ਤਿਆਰ ਕਰਨ ਲਈ ਸੈਂਟਰ ਵੱਲੋਂ ਹਰ ਤੀਸਰੇ ਮਹੀਨੇ ਵੁਮੈਨ ਫਿੱਟਨੈਸ ਚੈਂਪੀਅਨਸ਼ਿੱਪ ਕਰਵਾਈ ਜਾਂਦੀ ਹੈ ਤਾਂ ਕਿ ਲੜਕੀਆਂ 'ਚ ਆਤਮ-ਵਿਸ਼ਵਾਸ ਪੈਦਾ ਹੋ ਸਕੇ। ਨੰਦਿਨੀ ਸ਼ਰਮਾ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ ਲੜਕੀਆਂ ਦੇ ਹਰ ਖੇਤਰ 'ਚ ਅੱਗੇ ਵਧਣ ਲਈ ਅਜੇ ਵੀ ਬੜਾ ਕੁੱਝ ਕਰਨਾ ਬਾਕੀ ਹੈ। ਇਸ ਦੇ ਲਈ ਲੜਕੀਆਂ ਨੂੰ ਖੁਦ ਅੱਗੇ ਆਉਣਾ ਹੋਵੇਗਾ। ਚੁਣੀਆਂ ਗਈਆਂ ਲੜਕੀਆਂ ਪੁਸ਼ਪਿੰਦਰ ਕੌਰ ਤੇ ਅਨਮੋਲ ਸਬੰਧੀ ਨੰਦਿਨੀ ਨੇ ਕਿਹਾ ਕਿ ਹਰ ਖੇਤਰ 'ਚ ਮਿਹਨਤ ਤੇ ਲਗਨ ਹੀ ਸਫਲਤਾ ਦੀ ਕੁੰਜੀ ਹੈ। ਇਸ ਮੌਕੇ ਮਿਸਟਰ ਇੰਡੀਆ ਜੈਦੀਪ ਸ਼ਰਮਾ ਵੀ ਹਾਜ਼ਰ ਸਨ।ੱ