ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ

ਅਜੋਕੇ ਦੌਰ ਵਿਚ ਕਈ ਇਨਸਾਨ ਲਾਲਚ ਮੁਕਤ ਹਨ, ਉਹ ਪੈਸੇ ਥੇਲੇ ਦਾ ਲਾਲਚ ਨਹੀਂ ਕਰਦੇ, ਅਜਿਹੀ ਹੀ ਮਿਸਾਲ ਮੰਡੇਰ ਕੈਂਟਲ ਫੀਡ ਈਸੜੂ ਦੇ ਮਾਲਕ ਹਰਿੰਦਰ ਸਿੰਘ ਮੰਡੇਰ ਨੇ ਦਿਖਾਈ, ਜਿਨ੍ਹਾਂ ਨੂੰ ਪਰਸ ਪਿੰਡ ਫਤਿਹਪੁਰ ਦੇ ਨਜਦੀਕ ਸੜਕ 'ਤੇ ਡਿੱਗਾ ਪਿਆ ਮਿਲਿਆ। ਜਿਸ 'ਚ 17 ਹਜਾਰ ਰੁਪਏ ਤੇ ਹੋਰ ਜਰੂਰੀ ਕਾਗਜ਼ਾਤ ਸਨ। ਉਨ੍ਹਾਂ ਜਦੋਂ ਇਸ ਬਾਰੇ ਤਸਦੀਕ ਕੀਤੀ ਤਾਂ ਉਹ ਪਰਸ ਭੁਪਿੰਦਰ ਸਿੰਘ ਵਾਸੀ ਪਿੰਡ ਦੀਵਾ ਖੋਸਾ ਦਾ ਸੀ। ਹਰਿੰਦਰ ਸਿੰਘ ਨੇ ਪੈਸਿਆਂ ਵਾਲਾ ਪਰਸ ਸਰਪੰਚ ਜਗਵੰਤ ਸਿੰਘ ਦੀਵਾ ਖੋਸਾ, ਨੰਬਰਦਾਰ ਲਖਵਿੰਦਰ ਸਿੰਘ, ਅਵਤਾਰ ਸਿੰਘ ਮਾਨ ਦੀ ਹਾਜ਼ਰੀ ਵਿਚ ਭੁਪਿੰਦਰ ਸਿੰਘ ਨੂੰ ਸੌਂਪਿਆ, ਇਸ ਇਮਾਨਦਾਰੀ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ।