ਪੱਤਰ ਪੇ੍ਰਰਕ, ਕੁਹਾੜਾ/ਕੂੰਮ ਕਲਾਂ : ਕੈਨੇਡਾ 'ਚ ਰਹਿੰਦੀ ਪੰਜਾਬੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਨਵੀਆਂ ਕਿਤਾਬਾਂ 'ਸਾਹਾਂ ਦੀ ਸਰਗਮ ਤੇ ਯਾਦਾਂ ਦੀ ਖ਼ੁਸ਼ਬੋਈ' ਨੂੰ ਗੋਸਲ ਪ੍ਰਕਾਸ਼ਨ ਦੇ ਗੁਰਦੀਪ ਸਿੰਘ ਵੱਲੋਂ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਿਢੱਲੋਂ ਮਾਸਟਰ ਜਗਦੇਵ ਸਿੰਘ ਘੁੰਗਰਾਲੀ ਪਾਇਲ ਤੇ ਹੋਰ ਸਾਹਿਤਕਾਰਾਂ ਨੂੰ ਭੇਟ ਕੀਤੀਆਂ। ਇਸ ਮੌਕੇ ਗੁਰਸੇਵਕ ਸਿੰਘ ਿਢੱਲੋਂ, ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਰਾਏ, ਬਲਬੀਰ ਸਿੰਘ ਬੱਬੀ, ਹਰਬੰਸ ਸਿੰਘ ਸ਼ਾਨ, ਨੇਤਰ ਸਿੰਘ ਮੁੱਤੋਂ, ਹਰਪ੍ਰਰੀਤ ਸਿਹੌੜਾ, ਮਨਜੀਤ ਸਿੰਘ ਘੁੰਮਣ, ਸੁਖਦੇਵ ਸੌਂਸਪੁਰੀ ਆਦਿ ਹਾਜ਼ਰ ਸਨ।