ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਨੇ ਆਪਣੀ ਮਹੀਨਾਵਾਰ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲਾਇਬ੍ਰੇਰੀ 'ਚ ਕੀਤੀ, ਜਿਸ ਦੀ ਅਗਵਾਈ ਸਭਾ ਦੇ ਪ੍ਰਧਾਨ ਪ੍ਰਧਾਨ ਕਵੀਸ਼ਰ ਗੁਰਸੇਵਕ ਸਿੰਘ ਿਢੱਲੋਂ ਨੇ ਕੀਤੀ। ਹਾਜ਼ਰ ਕਵੀਆਂ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦਿਆਂ ਦੂਰੀ ਬਣਾ ਕੇ ਰਚਨਾਵਾਂ ਰਾਹੀਂ ਹਾਜ਼ਰੀ ਲਵਾਈ। ਹਾਜ਼ਰ ਸ਼ਾਇਰਾਂ 'ਚ ਬਲਵੰਤ ਸਿੰਘ ਵਿਰਕ ਨੇ ਗੀਤ 'ਬਾਪ ਨਹੀਂ ਦਿਸਦਾ', ਦਲਜੀਤ ਸਿੰਘ ਬਿੱਲੇ ਨੇ ਗੀਤ 'ਘੱਟ ਬੋਲਦੇ', ਗੁਰਮੀਤ ਸਿੰਘ ਗੋਲਡੀ ਨੇ ਗੀਤ 'ਵਾਹ-ਵਾਹ ਤੇਰੇ ਰੰਗ', ਤਰਨ ਸਿੰਘ ਬੱਲ ਨੇ ਕਹਾਣੀ 'ਜ਼ਮੀਰਾਂ ਵਾਲੇ' ਗੁਰਪ੍ਰਰੀਤ ਸਿੰਘ ਖਿਆਲਾ ਨੇ ਕਵਿਤਾ 'ਅੌਰੰਗਜ਼ੇਬ', ਹਰਮਨਜੀਤ ਸਿੰਘ ਨੇ ਗੀਤ 'ਗੱਲ ਸੱਚ', ਸੁਲੱਖਣ ਸਿੰਘ ਅਟਵਾਲ ਨੇ ਗੀਤ 'ਰੱਖੜੀ', ਗੁਰਸੇਵਕ ਸਿੰਘ ਿਢੱਲੋਂ ਨੇ ਗੀਤ 'ਘਰ ਸੁੰਨਾ ਜਿਹਾ', ਹਰਮਨ ਕੌਰ ਨੇ ਕਵਿਤਾ 'ਮੈਂ ਵੀ ਇਕ ਇਨਸਾਨ ਹਾਂ', ਨੇਤਰ ਸਿੰਘ ਮੁੱਤੋ ਨੇ ਗੀਤ 'ਵੋਟ ਹੈ ਪਿਆਰੀ', ਜਰਨੈਲ ਸਿੰਘ ਰਾੜਾ ਨੇ ਗੀਤ 'ਦੇਸ਼ ਦੇ ਫੌਜੀ', ਗੰਗਾ ਸਿੰਘ ਨੇ ਕਵਿਤਾ, ਜਗਵੀਰ ਸਿੰਘ ਵਿੱਕੀ ਨੇ ਗੀਤ 'ਚੱਲਿਆ ਪੁੱਤ' ਆਦਿ ਰਚਨਾਵਾਂ ਪੇਸ਼ ਕੀਤੀਆਂ। ਪੜ੍ਹੀਆਂ ਗਈਆਂ ਰਚਨਾਵਾਂ 'ਤੇ ਭੱਖਵੀਂ ਤੇ ਉਸਾਰੂ ਬਹਿਸ ਹੋਈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਪੰਚ ਬਹਾਦਰ ਸਿੰਘ, ਪੰਚ ਭਜਨ ਸਿੰਘ, ਬਲਜਿੰਦਰ ਸਿੰਘ ਬਿੱਟੂ ਵੀ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਨੂੰ ਜਨਰਲ ਸਕੱਤਰ ਜਗਵੀਰ ਸਿੰਘ ਵਿੱਕੀ ਨੇ ਖੂਬ ਨਿਭਾਇਆ। ਅੰਤ 'ਚ ਕਵੀਸ਼ਰ ਗੁਰਸੇਵਕ ਸਿੰਘ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਪ੍ਰਗਟਾਇਆ।