ਜੇਐੱਨਐੱਨ, ਲੁਧਿਆਣਾ : ਪੰਜਾਬ ਵਿਚ ਕਈ ਜ਼ਿਲਿ੍ਆਂ 'ਚ ਬੁੱਧਵਾਰ ਨੂੰ ਬੱਦਲ ਛਾਏ ਰਹੇ। ਇਸ ਦੌਰਾਨ ਲਗਪਗ ਪੰਜ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ। ਬੱਦਲਾਂ ਦੇ ਪ੍ਰਭਾਵ ਕਾਰਨ ਜਿੱਥੇ ਦਿਨ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਉੱਥੇ ਪਰਾਲੀ ਸਾੜਨ ਦੇ ਮਾਮਲਿਆਂ ਵੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਉਪਗ੍ਹਿ ਦੀ ਗਿ੍ਫ਼ਤ ਵਿਚ ਨਹੀਂ ਆਏ।

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨੇ ਬੁੱਧਵਾਰ ਨੂੰ ਪੂਰੇ ਪੰਜਾਬ ਵਿਚ ਸਿਰਫ਼ ਪੰਜ ਥਾਵਾਂ 'ਤੇ ਪਰਾਲੀ ਸਾੜਨ ਦੇ ਮਾਮਲੇ ਉਪਗ੍ਹਿ ਤਸਵੀਰਾਂ ਵਿਚ ਕੈਦ ਕੀਤੇ ਜਿਨ੍ਹਾਂ ਵਿਚ ਦੋ ਪਟਿਆਲਾ ਤੇ ਇਕ-ਇਕ ਸੰਗਰੂਰ, ਬਠਿੰਡਾ ਤੇ ਮਾਨਸਾ ਦੇ ਮਾਮਲੇ ਸ਼ਾਮਲ ਹਨ। ਦੂਜੇ ਪਾਸੇ ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਵੀਰਵਾਰ ਨੂੰ ਵੀ ਸੂਬੇ ਵਿਚ ਕਈ ਥਾਵਾਂ 'ਚ ਬੱਦਲ ਛਾਏ ਰਹਿ ਸਕਦੇ ਹਨ। ਸ਼ੁੱਕਰਵਾਰ ਨੂੰ ਬਾਰਿਸ਼ ਦੀ ਸੰਭਾਵਨਾ ਹੈ।