ਲੁਧਿਆਣਾ : ਅੱਜ ਸਵੇਰੇ 7 ਵਜੇ ਨੰਗਲ ਤੋਂ ਫੋਕਲ ਪੁਆਇੰਟ ਜਾਂ ਰਹੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰੀ, ਜਿਸ ਨਾਲ ਸਾਰਾ ਤੇਜ਼ਾਬ ਸੜਕ 'ਤੇ ਰੁੜ੍ਹ ਗਿਆ। ਬੱਸ 'ਚ ਬੈਠੀਆਂ ਸਵਾਰੀਆਂ 'ਚ ਬੀਐੱਸਸੀ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਸਨ। ਵਿਦਿਆਰਥਣਾਂ ਪਲਕ, ਰਾਧਿਕਾ ਅਤੇ ਜੀਆ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ।

ਰਸਤੇ 'ਚ ਵੀ ਵਾਰ-ਵਾਰ ਡਰਾਈਵਰ ਨੂੰ ਕਿਹਾ- ਹੌਲੀ ਚਲਾਓ। ਆਖਰਕਾਰ ਜਮਾਲਪੁਰ ਚੌਕ ਨੇੜੇ ਟੈਂਕਰ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਅਤੇ ਦੋ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਨਾਂ ਕੁਲਦੀਪ ਤੇ ਕਮਲਜੀਤ ਹੈ।

ਟੈਂਕਰ ਚਲਾਉਣ ਵਾਲਾ ਡਰਾਈਵਰ ਜਦੋਂ ਕੱਪੜੇ ਨਾਲ ਟੈਂਕਰ ਦੇ ਡੁੱਲ੍ਹ ਰਹੇ ਤੇਜ਼ਾਬ ਨੂੰ ਬੰਦ ਕਰ ਰਿਹਾ ਸੀ, ਤੇਜ਼ਾਬ ਉਸ ਦੇ ਮੂੰਹ 'ਚ ਪੈ ਗਿਆ ਤੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Posted By: Amita Verma