ਲੁਧਿਆਣਾ, ਜੇਐੱਨਐੱਨ : Farmers Protest: Adani Logistics Park ਬੰਦ ਹੋਣ ਨਾਲ ਕਿਸਾਨਾਂ ਦੇ ਬੱਚੇ ਬੇਰੁਜ਼ਗਾਰ ਹੋ ਗਏ ਹਨ ਪਰ ਉਨ੍ਹਾਂ ਨੇ ਆਪਣਾ ਰੁਖ਼ ਨਰਮ ਨਹੀਂ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਇਕ ਜਨਵਰੀ 2021 ਤੋਂ ਕਿਲਾ ਰਾਏਪੁਰ ਸਥਿਤ Adani Logistics Park ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਸ ਨੂੰ ਕਿਰਾਏ ’ਤੇ ਵੀ ਦਿੱਤਾ ਗਿਆ ਜਾਂ ਇਸ ਦਾ ਨਾਂ ਬਦਲ ਕੇ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਵੀ ਅਸੀਂ ਇਹ ਕੰਮ ਸ਼ੁਰੂ ਨਹੀਂ ਹੋਣ ਦੇਵਾਂਗੇ। ਕਿਸਾਨਾਂ ਦੇ ਧਰਨੇ ਦੇ ਕਾਰਨ ਸੱਤ ਮਹੀਨੇ ਤੋਂ ਇੱਥੇ ਕੰਮ ਪੂਰੀ ਤਰ੍ਹਾਂ ਠੱਪ ਹੈ।

ਮੁੱਖ ਗੇਟ ਦੇ ਅੱਗੇ ਆਉਣ-ਜਾਣ ਦਾ ਰਾਸਤਾ ਬੰਦ

ਕਿਸਾਨਾਂ ਨੇ ਮੁੱਖ ਗੇਟ ਦੇ ਅੱਗੇ ਟਰੈਕਟਰ ਖੜ੍ਹੇ ਕਰ ਰੱਖੇ ਹਨ। ਆਉਣ-ਜਾਣ ਦਾ ਰਾਸਤਾ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਤਿੰਨ ਖੇਤੀ ਸੁਧਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਇਹ ਧਰਨਾ ਜਾਰੀ ਰਹੇਗਾ। ਇੱਥੇ ਕਿਸਾਨਾਂ ਦਾ ਧਰਨਾ ਦਿਨ-ਰਾਤ ਚੱਲਦਾ ਹੈ। ਕਿਸਾਨਾਂ ਨੇ ਕੂਲਰ, ਚਾਹ, ਦੁੱਧ ਸਮੇਤ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੈ। ਆਸ-ਪਾਸ ਦੇ ਕਿਸਾਨ ਵਾਰੀ-ਵਾਰੀ ਇੱਥੇ ਆ ਕੇ ਧਰਨੇ ’ਚ ਸ਼ਾਮਲ ਹੁੰਦੇ ਹਨ ਤਾਂਕਿ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ।

ਧਰਨੇ ’ਚ ਕਿਸਾਨਾਂ ਤੋਂ ਇਲਾਵਾ ਔਰਤਾਂ ਵੀ ਸ਼ਾਮਲ

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਹਰਨੇਕ ਸਿੰਘ ਗੁੱਜਰਵਾਲ ਦਾ ਕਹਿਣਾ ਹੈ ਕਿ ਧਰਨੇ ’ਚ ਕਿਸਾਨਾਂ ਤੋਂ ਇਲਾਵਾ ਔਰਤਾਂ ਵੀ ਸ਼ਾਮਲ ਹਨ। ਹਰਨੇਕ ਨੇ ਇਹ ਵੀ ਕਿਹਾ ਕਿ ਇੱਥੇ ਜਿਨ੍ਹਾਂ ਵਰਕਰਾਂ ਦੀ ਨੌਕਰੀ ਗਈ ਹੈ ਉਹ ਉਨ੍ਹਾਂ ਲਈ ਵੀ ਲੜਾਈ ਲਈ ਤਿਆਰ ਹਨ ਪਰ ਅਜੇ ਤਕ ਕੋਈ ਵਰਕਰ ਉਨ੍ਹਾਂ ਕੋਲ ਨਹੀਂ ਆਇਆ ਹੈ। ਕਿਸਾਨਾਂ ਨੇ ਸ਼ੁਰੂ ਤੋਂ ਹੀ ਸਟਾਫ ਤੇ ਸਿਕਓਰਿਟੀ ਵਾਲਿਆਂ ਨੂੰ ਆਉਣ-ਜਾਣ ਤੋਂ ਨਹੀਂ ਰੋਕਿਆ ਪਰ ਮਾਲ ਦੀ ਮੂਵਮੈਂਟ ਠੱਪ ਕੀਤੀ ਗਈ ਹੈ।

Posted By: Rajnish Kaur