ਪਰਗਟ ਸੇਹ, ਬੀਜਾ : ਜਿਵੇਂ ਅੱਜ ਦੇ ਹਾਲਾਤ 'ਚ ਲਗਾਤਾਰ ਕੁਦਰਤੀ ਕਾਰਨਾਂ ਕਰਕੇ ਤਬਾਹ ਹੋਈਆਂ ਫਸਲਾਂ ਦੇ ਨੁਕਸਾਨ ਨਾਲ ਕਿਸਾਨਾਂ ਦਾ ਟੁੱਟਿਆ ਲੱਕ ਛੇਤੀ ਸੰਭਲਦਾ ਨਜ਼ਰ ਨਹੀਂ ਆਉਂਦਾ ਹੈ। ਸਰਕਾਰਾਂ ਨੂੰ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਕਤ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂਆਂ ਰਜਿੰਦਰ ਸਿੰਘ ਕੋਟ ਪਨੈਚ ਜਨਰਲ ਸਕੱਤਰ ਪੰਜਾਬ ਤੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਟੀਮ ਸਮੇਤ ਕਿਹਾ ਕਿ ਹਜ਼ਾਰਾਂ ਕਰੋੜ ਰੁਪਿਆਂ ਦਾ ਨੁਕਸਾਨ ਸਿਰਫ਼ ਕਣਕ ਦੀ ਫ਼ਸਲ ਦਾ ਝਾੜ ਘਟਣ ਨਾਲ ਹੋਇਆ ਹੈ, ਸਬਜ਼ੀਆਂ ਤੇ ਫ਼ਲਾਂ ਦਾ ਅੰਦਾਜ਼ਾ ਲਗਾਈਏ ਤਾਂ ਸਥਿਤੀ ਅੰਤਾਂ ਦੀ ਨਾਜ਼ੁਕ ਨਜ਼ਰ ਆ ਰਹੀ ਹੈ।

ਉਨ੍ਹਾਂ ਕਿਹਾ ਕਣਕ ਦੇ ਘਟੇ ਝਾੜ ਨਾਲ 9 ਹਜ਼ਾਰ ਕਰੋੜ ਘਾਟੇ ਦਾ ਸ਼ਿਕਾਰ ਹੋਈ ਪੰਜਾਬ ਦੀ ਕਿਸਾਨੀ ਨੂੰ ਤੁਰੰਤ ਘੱਟੋ-ਘੱਟ 15 ਹਜ਼ਾਰ ਰੁਪਏ ਪ੍ਰਤੀ ਏਕੜ ਐਕਸਗ੍ਰੇਸ਼ੀਆ ਗ੍ਾਂਟ ਦੇ ਕੇ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਮੌਕੇ ਸੈਕਟਰੀ ਸੁਖਦੇਵ ਸਿੰਘ ਮਾਂਗਟ, ਦੋਰਾਹਾ ਬਲਾਕ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਧਮੋਟ, ਖੰਨਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਭਿੰਦਰ ਸਿੰਘ ਬੀਜਾ, ਮਲੌਦ ਦੇ ਆਗੂ ਗੁਰਮੇਲ ਸਿੰਘ ਸਿਹੋੜਾ ਵੀ ਮੌਜੂਦ ਸਨ।