ਜੇਐੱਨਐੱਨ, ਲੁਧਿਆਣਾ : Punjab Elections 2022 : ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਆਮ ਲੋਕਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਆਨਲਾਈਨ ਪੋਰਟਲ ਸੀ-ਵਿਜਿਲ ਦੀ ਸਹੂਲਤ ਦਿੱਤੀ ਹੈ। ਸ਼ੁੱਕਰਵਾਰ ਨੂੰ ਹਲਕਾ ਆਤਮ ਨਗਰ 'ਚ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਅਧਿਕਾਰੀ ਨੇ ਕਾਂਗਰਸ ਪਾਰਟੀ ਨੂੰ 3 ਨੋਟਿਸ ਜਾਰੀ ਕੀਤੇ ਹਨ।

ਸੀ-ਵਿਜਿਲ 'ਤੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਦੇ ਕੰਪਲੈਕਸਾਂ ਦੀਆਂ ਕੰਧਾਂ 'ਤੇ ਨਾਜਾਇਜ਼ ਤਰੀਕੇ ਨਾਲ ਪੋਸਟਰ ਤੇ ਬੈਨਰ ਲਗਾਉਣ ਆਦਿ ਸ਼ਿਕਾਇਤਾਂ ਹੀ ਦਰਜ ਕਰਵਾਈਆਂ ਹਨ। ਇਨ੍ਹਾਂ ਲਈ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਹੈ। ਇਸ ਪੋਰਟਲ 'ਤੇ ਆਉਣ ਵਾਲੀ ਹਰ ਸ਼ਿਕਾਇਤ ਦਾ ਨਿਪਟਾਰਾ 70 ਘੰਟੇ 'ਚ ਕੀਤਾ ਜਾਂਦਾ ਹੈ। ਕਈ ਸ਼ਿਕਾਇਤਾਂ ਦਾ ਕੋਈ ਆਧਾਰ ਨਹੀਂ ਸੀ, ਇਸਲਈ ਉਨ੍ਹਾਂ ਨੂੰ ਡਰਾਪ ਕੀਤਾ ਗਿਆ।

ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਨੇ ਸ਼ੁੱਕਰਵਾਰ ਨੂੰ ਘਰ ਵਾਪਸੀ ਕਰਦੇ ਹੋਏ ਕਾਂਗਰਸ ਛੱਡ ਕੇ ਮੁੜ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਕਰਵਾਏ ਪ੍ਰੋਗਰਾਮ 'ਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਖੁਰਾਨਾ ਦਾ ਪਾਰਟੀ 'ਚ ਸਵਾਗਤ ਕੀਤਾ। ਬੈਂਸ ਨੇ ਕਿਹਾ ਕਿ ਖੁਰਾਨਾ ਨੂੰ ਪਾਰਟੀ 'ਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਗੁਰਪ੍ਰੀਤ ਖੁਰਾਨਾ ਨੇ ਕੁਝ ਸਾਲ ਪਹਿਲਾਂ ਲਿਪ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰੰਧੀਰ ਸਿੰਘ ਸੀਬੀਆ ਨੇ ਕਿਹਾ ਕਿ ਗੁਰਪ੍ਰੀਤ ਖੁਰਾਨਾ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਹਾਲਾਂਕਿ ਉੱਤਰੀ ਤੇ ਸੈਂਟਰਲ 'ਚ ਪਾਰਟੀ ਨੂੰ ਬਲ ਮਿਲੇਗਾ। ਇਸ ਮੌਕੇ ਪਵਨਦੀਪ ਸਿੰਘ ਮਦਾਨ, ਗਗਨਦੀਪ ਸਿੰਘ ਖੁਰਾਨਾ, ਰਵਿੰਦਰਪਾਲ ਸਿੰਘ ਰਾਜਾ, ਭੁਪਿੰਦਰ ਸਿੰਘ, ਹਰਪ੍ਰਤੀ ਸਿੰਘ ਸਮੇਤ ਕਈ ਲੋਕ ਮੌਜੂਦ ਰਹੇ।

Posted By: Seema Anand