ਜੇਐੱਨਐੱਨ, ਲੁਧਿਆਣਾ : ਬੁੱਢੇ ਨਾਲੇ ਦੀ ਦਸ਼ਾ ਸੁਧਾਰਨ ਲਈ ਪੰਜਾਬ ਸਰਕਾਰ ਨੇ ਬਜਟ 'ਚ 650 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਬੁੱਢੇ ਨਾਲੇ ਦੀ ਦਸ਼ਾ ਸੁਧਾਰਨ ਨਾਲ ਸਤਲੁਜ ਦਰੀਆ 'ਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਇਸ ਨਾਲ ਨਾ ਸਿਰਫ ਪੰਜਾਬ ਬਲਕਿ ਰਾਜਸਥਾਨ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਇਸ ਦਾ ਅਸਰ ਹਰੀਕੇ ਹੈੱਡ ਵੈੱਟਲੈਂਡ 'ਚ ਵੀ ਦਿਖਾਈ ਦੇਵੇਗਾ। ਸਤਲੁਜ ਦਰੀਆ ਦਾ ਪਾਣੀ ਸਾਫ ਹੋਣ ਨਾਲ ਦਰਿਆ ਦੇ ਨੇੜੇ-ਤੇੜੇ ਦੇ ਹਿੱਸਿਆਂ ਦੇ ਜ਼ਮੀਨੀ ਪਾਣੀ 'ਚ ਵੀ ਹੈਵੀਮੈਟਲ ਦੀ ਮਾਤਰਾ ਘੱਟ ਹੋਵੇਗੀ। ਇਸ ਮਹੀਨੇ ਪੰਜਾਬ ਵਫ਼ਦ ਨੇ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ 650 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਸੀ।

ਸਤੁਲਜ ਦਰੀਆ ਦੇ ਪ੍ਰਦੂਸ਼ਣ 'ਚ ਲੁਧਿਆਣਾ ਦੇ ਬੁੱਢੇ ਨਾਲੇ ਦਾ ਅਹਿਮ ਯੋਗਦਾਨ ਹੈ। ਇਸ ਨਾਲੇ 'ਚ ਲੁਧਿਆਣਾ ਸ਼ਹਿਰ ਦਾ ਪੂਰਾ ਗੰਦਾ ਪਾਣੀ ਡਿੱਗਣ ਕਾਰਨ ਫੈਕਟਰੀਆਂ ਦਾ ਕੈਮੀਕਲ ਮਲਬਾ ਡਿੱਗਦਾ ਹੈ, ਜੋ ਕਿ ਅੱਗੇ ਜਾ ਕੇ ਸਤਲੁਜ 'ਚ ਮਿਲਦਾ ਹੈ, ਜਿਸ ਨਾਲ ਦਰਿਆ ਦਾ ਪਾਣੀ ਕਾਲਾ ਪੈਣ ਕਾਰਨ ਹੈਵੀਮੈਟਲ ਨਾਲ ਲੈਸ ਹੁੰਦਾ ਹੈ। ਨਾਲੇ 'ਚ ਟ੍ਰੀਟਮੈਂਟ ਤੋਂ ਹੋ ਕੇ ਸਾਫ ਪਾਣੀ ਡਿੱਗੇਗਾ ਤਾਂ ਦਰਿਆ ਦਾ ਵੀ ਪ੍ਰਦੂਸ਼ਣ ਘੱਟ ਹੋਵੇਗਾ, ਜਿਸ ਦਾ ਫਾਇਦਾ ਸਤਲੁਜ ਦੇ ਪਾਣੀ ਦਾ ਸੇਵਨ ਕਰਨ ਵਾਲੇ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਮਿਲੇਗਾ।

ਨਗਰ ਨਿਗਮ ਕੋਲ ਹੈ ਸਫ਼ਾਈ ਦਾ ਜ਼ਿੰਮਾ

ਬੁੱਢਾ ਦਰਿਆ ਨਗਰ ਨਿਗਮ ਦੇ ਖੇਤਰ 'ਚ 14 ਕਿਲੋਮੀਟਰ ਤਕ ਵਗਦਾ ਹੈ। ਦਰਿਆ ਦੇ ਇਸ ਹਿੱਸੇ ਦੀ ਸਫਾਈ ਦਾ ਜ਼ਿੰਮਾ ਸਿੱਧੇ ਤੌਰ 'ਤੇ ਨਗਰ ਨਿਗਮ ਕੋਲ ਹੈ। ਨਗਰ ਨਿਗਮ ਪਿਛਲੇ ਸਾਲ ਤਕ ਦਰਿਆ ਦੀ ਸਫਾਈ ਲਈ ਸਿੰਚਾਈ ਵਿਭਾਗ ਨੂੰ ਫੰਡ ਦਿੰਦਾ ਸੀ ਤੇ ਉਸ ਤੋਂ ਬਾਅਦ ਸਿੰਚਾਈ ਵਿਭਾਗ ਇਸ ਦੀ ਸਫਾਈ ਕਰਵਾਉਂਦਾ ਸੀ। ਦਰਿਆ ਦੀ ਸਫਾਈ ਲਈ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਜਾਂਦੀ ਰਹੀ ਹੈ।

Posted By: Amita Verma