ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਹ ਐਵਾਰਡ ਉਨ੍ਹਾਂ ਨੂੰ ਵਿਗਿਆਨ ਤੇ ਇੰਜੀਨਿਅਰਿੰਗ ਦੇ ਖੇਤਰ 'ਚ ਦਿੱਤੇ ਗਏ ਯੋਗਦਾਨ ਲਈ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ 'ਚ ਕਰਵਾਏ ਪਦਮਸ਼੍ਰੀ ਐਵਾਰਡ ਵਰ੍ਹੇਗੰਢ 'ਚ ਵੀਸੀ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਇਸ ਐਵਾਰਡ ਵਰ੍ਹੇਗੰਢ 'ਚ ਕਈ ਦਿੱਗਜ ਹਸਤੀਆਂ ਨੂੰ ਵੀ ਇਸ ਐਵਾਰਡ ਵਾਲ ਨਿਵਾਜਿਆ ਗਿਆ। ਵੀਸੀ ਡਾ. ਢਿੱਲੋਂ ਵਿਸ਼ਵ ਨਾਮੀ ਮੱਕੀ ਬ੍ਰੀਡਰਾਂ 'ਚ ਗਿਣੇ ਜਾਂਦੇ ਹਨ। ਇਕ ਪਲਾਂਟ ਬ੍ਰੀਡਰ ਦੇ ਤੌਰ 'ਤੇ ਹੀ ਮੱਕੀ ਦੀ ਕਰੀਬ 16 ਤੋਂ ਜ਼ਿਆਦਾ ਕਿਸਮਾਂ ਸਥਾਪਤ ਕਰ ਚੁੱਕੀ ਹੈ। ਇਸ 'ਚੋਂ ਪਾਰਸ ਪ੍ਰਮੁੱਖ ਹੈ। ਇਸ ਤੋਂ ਇਲਾਵਾ 400 ਤੋਂ ਜ਼ਿਆਦਾ ਖੋਜ ਪੱਤਰ ਤੇ 13 ਪੁਸਤਕਾਂ ਲਿਖੀਆਂ ਹਨ।

ਜਾਗਰਣ ਸਮੂਹ ਨਾਲ ਵੀਸੀ ਡਾ. ਢਿੱਲੋਂ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਐਵਾਰਡ ਹਾਸਲ ਕਰ ਕੇ ਬੇਹੱਦ ਖੁਸ਼ ਹਨ। ਇਸ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਮੈਨੂੰ ਸੁਪਨਾ ਲੱਗ ਰਿਹਾ ਹੈ। ਪਿਛਲੇ 15 ਸਾਲਾਂ ਤੋਂ ਕਈ ਐਵਾਰਡ ਮਿਲੇ ਪਰ ਇਹ ਐਵਾਰਡ ਅਜਿਹਾ ਹੈ, ਜੋ ਮੇਰੇ ਲਈ ਬੇਹੱਦ ਖਾਸ ਹੈ। ਇਸ ਐਵਾਰਡ ਨੂੰ ਹਾਸਲ ਕਰਕੇ ਖੁੱਸ਼ ਹਾਂ। ਡਾ. ਢਿੱਲੋਂ ਨੇ ਕਿਹਾ ਕਿ ਐਵਾਰਡ ਸਮਾਗਮ ਤੋਂ ਬਾਅਦ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ, ਅੱਗੇ ਵੀ ਹੋਰ ਵੀ ਚੰਗਾ ਕਰਨ ਲਈ ਪ੍ਰੇਰਿਤ ਕੀਤਾ। ਇਹ ਮੌਕਾ ਮਾਣ ਮਹਿਸੂਸ ਕਰਨ ਵਾਲਾ ਰਿਹਾ। ਇਹ ਐਵਾਰਡ ਮੈਨੂੰ ਪੀਯੂ ਦੇ ਟੀਚਿੰਗ, ਨਾਨ ਟੀਚਿੰਗ, ਹਰ ਸਟਾਫ ਦੀ ਮਿਹਨਤ ਤੇ ਪਰਿਵਾਰ ਦੇ ਸਹਿਯੋਗ ਦੀ ਬਦੋਲਤ ਮਿਲਿਆ। ਸਰਕਾਰ ਨੇ ਵੀ ਸਹਿਯੋਗ ਦਿੱਤਾ। ਇਸ ਐਵਾਰਡ ਨੇ ਮੇਰੀਆਂ ਜ਼ਿੰਮੇਦਾਰੀਆਂ ਹੋਰ ਵਧਾ ਦਿੱਤੀਆਂ ਹਨ।

Posted By: Jaskamal