ਸਰਬਜੀਤ ਧਨੋਆ, ਭੂੰਦੜੀ

ਸਵੱਦੀ ਕਲਾਂ ਬਾਜ਼ਾਰ ਨੂੰ ਬੰਦ ਕਰਵਾਉਣ ਸਮੇਂ ਏਐੱਸਆਈ ਜਗਰਾਜ਼ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲੱਗਿਆ ਹੋਇਆ ਹੈ ਪਰ ਕੁਝ ਲੋਕ ਇਸ ਦੀ ਉਲੰਘਣਾ ਕਰ ਰਹੇ ਹਨ ਜਿਸ ਕਾਰਨ ਕੋਰੋਨਾ ਦੀ ਲੜੀ ਨੂੰ ਤੋੜਨ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਲਾਲ ਸਿੰਘ, ਹੌਲਦਾਰ ਨਵਜੋਤ ਕਮਾਰ, ਹੌਲਦਾਰ ਅਯੂਬ ਨਸੀਮ ਆਦਿ ਹਾਜ਼ਰ ਸਨ।