ਹਰਪ੍ਰਰੀਤ ਸਿੰਘ ਮਾਂਹਪੁਰ/ਜੌੜੇਪੁਲ ਜਰਗ :

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਮਾਰੂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 10 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਤੇ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਨੂੰ ਦਿੱਲੀ ਜਾਣ ਲਈ ਪੇ੍ਰਿਤ ਕਰਨ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਮਿਲ ਕੇ ਸਥਾਨਕ ਕਸਬੇ ਜੌੜੇਪੁਲ ਵਿਖੇ ਰੋਜ਼ਾਨਾ ਸ਼ਾਮ ਨੂੰ 5:30 ਤੋਂ 6:30 ਵਜੇ ਤੱਕ ਹੱਥਾਂ 'ਚ ਤਖਤੀਆਂ ਫੜ ਕੇ ਅਨੌਖੇ ਢੰਗ ਨਾਲ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਰੋਸ ਪ੍ਰਦਰਸ਼ਨ ਅੱਜ 43ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂ ਨੰਬਰਦਾਰ ਨਰਪਿੰਦਰ ਸਿੰਘ ਰੌਣੀ, ਬਲਵਿੰਦਰ ਸਿੰਘ ਕਾਲਾ ਰੌਣੀ, ਦਲਜੀਤ ਸਿੰਘ ਰੌਣੀ, ਸੋਨੀ ਰੌਣੀ, ਅਮਨਦੀਪ ਰੌਣੀ, ਸਿੰਗਾਰਾ ਸਿੰਘ ਰੌਣੀ, ਸਾਬਕਾ ਪੰਚ ਅੱਛਰਾ ਸਿੰਘ, ਬਿੱਟੂ ਮਾਂਹਪੁਰ, ਪ੍ਰਧਾਨ ਹਰਪ੍ਰਰੀਤ ਸਿੰਘ, ਹਰਮਨਜੋਤ ਸਿੰਘ ਸਾਰੇ ਮਾਂਹਪੁਰ, ਸਰਪੰਚ ਜਸਪ੍ਰਰੀਤ ਸਿੰਘ ਸੋਨੀ ਜਰਗ, ਜਸਵੀਰ ਸਿੰਘ ਕਾਲਾ, ਕਮਲਜੀਤ ਸਿੰਘ ਜਰਗ, ਪੰਚ ਗੁਰਪ੍ਰਰੀਤ ਸਿੰਘ ਗੁਰੀ ਜਰਗ, ਕੁਲਦੀਪ ਸਿੰਘ, ਜੀਤ ਸਿੰਘ, ਨਰਿੰਦਰਪਾਲ ਸਿੰਘ, ਅੰਮਿ੍ਤਪਾਲ ਸਿੰਘ, ਗੁਰਪ੍ਰਰੀਤ ਸਿੰਘ, ਗੁਰਦੀਪ ਸਿੰਘ, ਹਰਪ੍ਰਰੀਤ ਸਿੰਘ, ਅੰਮਿ੍ਤਪਾਲ ਸਿੰਘ, ਰਣਜੀਤ ਸਿੰਘ, ਗਿਆਨ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਮਨਜੋਤ ਸਿੰਘ ਸਾਰੇ ਜੌੜੇਪੁਲ ਕੋਠੀ ਭਰਥਲਾ, ਬਿੱਕਰ ਧੀਰੋਮਾਜਰਾ, ਭਿੰਦਰ ਮੁੱਲਾਂਪੁਰ, ਮੀਤਾ ਮਲਕਪੁਰ, ਕਾਲਾ ਮਲਕਪੁਰ ਆਦਿ ਹਾਜ਼ਰ ਸਨ।

ਕਿਸਾਨ ਮਾਰੂ ਬਿਲਾਂ ਦੇ ਵਿਰੁੱਧ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 9 ਮਹੀਨੇ ਹੋ ਚੁੱਕੇ ਹਨ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਾਂਤਮਈ ਅੰਦੋਲਨ ਹੋ ਨਿਬੜਿਆ ਹੈ। ਦੇਸ਼ ਦੇ ਹਰ ਸੂਬੇ, ਪਿੰਡ-ਸਹਿਰ, ਕਸਬੇ ਤੇ ਗਲੀ ਮੁਹੱਲੇ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਇਸ ਅੰਦੋਲਨ ਦੀ ਗੂੰਜ ਸੁਣਾਈ ਦੇ ਰਹੀ ਹੈ ਤੇ ਅੱਜ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਕਿਸਾਨੀ ਅੰਦੋਲਨ ਦੇ ਰੰਗ 'ਚ ਰੰਗਿਆਂ ਨਜ਼ਰ ਆ ਰਿਹਾ ਹੈ।