ਮਨਦੀਪ ਸਰੋਏ, ਜੋਧਾਂ

ਮਨੁੱਖ ਅਧਿਕਾਰ ਦਿਵਸ ਤੇ ਸਥਾਨਕ ਰਤਨ ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੰਜਾਬ ਸਟੂਡੈਂਟ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇਕੱਠੇ ਹੋ ਕੇ ਮਨੁੱਖੀ ਅਧਿਕਾਰਾਂ ਦੀ ਸੂਬੇ ਚ ਹੋ ਰਹੀ ਉਲੰਘਣਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਰਾਣਾ, ਸਿਕੰਦਰ ਸਿੰਘ ਮਨਸੂਰਾਂ, ਡਾ. ਸੰਤੋਖ ਸਿੰਘ, ਬਲਵਿੰਦਰ ਸਿੰਘ ਡਾਂਗੋ, ਮਨਪ੍ਰਰੀਤ ਸਿੰਘ ਮੋਨੂੰ, ਡਾ. ਭਗਵੰਤ ਸਿੰਘ ਬੜੰੂਦੀ ਅਤੇ ਡਾ. ਕੇਸਰ ਸਿੰਘ ਧਾਂਦਰਾ ਨੇ ਬੋਲਦਿਆਂ ਕਿਹਾ ਕਿ ਅੱਜ ਦੁਨੀਆਂ ਅਤੇ ਦੇਸ਼ ਅੰਦਰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾ ਰਿਹਾ ਹੈ, ਉਸ ਸਮੇਂ ਭਾਰਤ ਅੰਦਰ ਇਹਨਾਂ ਅਧਿਕਾਰਾਂ ਤੇ ਸਭ ਤੋਂ ਵੱਧ ਡਾਕਾ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਮਾਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕੌਮੀ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਪੀੜੀਆਂ ਤੋਂ ਦੇਸ਼ 'ਚ ਰਹਿ ਰਹੇ ਘੱਟ ਗਿਣਤੀ ਦੇ ਲੋਕਾਂ ਖਾਸ ਕਰ ਮੁਸਲਮਾਨਾਂ ਉੱਤੇ ਸਿੱਧਾ ਅਸਰ ਪਏਗਾ। ਜਿਸ ਨਾਲ ਘੱਟ ਗਿਣਤੀ ਲੋਕਾਂ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਹੋਣ ਦਾ ਖਦਸ਼ਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਕਾਕਾ, ਮਨਪਿੰਦਰ ਸਿੰਘ ਮਨਸੂਰਾਂ, ਡਾ. ਹਰਬੰਸ ਬਸਰਾਓਂ, ਡਾ. ਅਜੀਤ ਰਾਮ ਸਰੂਪ, ਡਾ. ਜਸਮੇਲ ਸਿੰਘ ਲਲਤੋਂ, ਡਾ. ਜਸਵਿੰਦਰ ਸਿੰਘ ਰਤਨ, ਡਾ. ਅਵਤਾਰ ਸਿੰਘ ਭੱਟੀ, ਭਗਤ ਸਿੰਘ ਤੁਗਲ, ਵੈਦ ਜਸਵੀਰ ਸਿੰਘ ਲਲਤੋਂ, ਬਲਦੀਪ ਕੁਮਾਰ ਮੁੱਲਾਂਪੁਰ, ਹਰਪ੍ਰਰੀਤ ਸਿੰਘ ਮਾਰੜੀ, ਡਾ ਕਮਲਜੀਤ ਸਿੰਘ ਧੂਲਕੋਟ, ਹਰਪ੍ਰਰੀਤ ਸਿੰਘ, ਹਰਜੀਤ ਸਿੰਘ ਭੈਣੀ, ਡਾ. ਮਨਪ੍ਰਰੀਤ ਕੌਰ ਸੋਨੀ ਅਤੇ ਡਾਕਟਰ ਰਮਨਦੀਪ ਕੌਰ ਹਾਜ਼ਰ ਸਨ।