ਲਲਤੋਂ ਬਿਜਲੀ ਦਫ਼ਤਰ ਅੱਗੇ ਧਰਨਾ ਲਗਾਇਆ
ਲਲਤੋਂ ਬਿਜਲੀ ਦਫ਼ਤਰ ਅੱਗੇ ਧਰਨਾ ਲਗਾਇਆ
Publish Date: Mon, 08 Dec 2025 08:49 PM (IST)
Updated Date: Tue, 09 Dec 2025 04:18 AM (IST)

ਜਗਦੇਵ ਗਰੇਵਾਲ, ਪੰਜਾਬੀ ਜਾਗਰਣ, ਜੋਧਾਂ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਮਿਲ ਕੇ ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਤਹਿਤ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਅਮਰਪਾਲ ਸਿੰਘ ਖਾਲਸਾ ਅਤੇ ਸਕੱਤਰ ਜਗਦੇਵ ਸਿੰਘ ਭੀਮਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਗਲਤ ਨੀਤੀਆਂ ਲਾਗੂ ਕਰ ਕੇ ਵਾਰ ਵਾਰ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ।ਇਸ ਮੌਕੇ ਕਿਸਾਨਾਂ ਅਤੇ ਹੋਰ ਆਗੂਆਂ ਵਲੋਂ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰਪਾਲ ਸਿੰਘ ਖਾਲਸਾ, ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆਂ ਭਾਰਤੀ ਕਿਸਾਨ ਯੂਨੀਅਨ, ਪ੍ਰਧਾਨ ਬਲਜਿੰਦਰ ਸਿੰਘ ਗਾਂਧੀ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ, ਮੀਤ ਪ੍ਰਧਾਨ ਗੁਰਮੀਤ ਸਿੰਘ ਮੀਤ ਗਰੇਵਾਲ, ਪ੍ਰਧਾਨ ਜਗਦੀਪ ਸਿੰਘ ਜੱਗੀ ਰਾਏ ਠੱਕਰਵਾਲ ਇਕਾਈ, ਪ੍ਰਧਾਨ ਭੁਪਿੰਦਰ ਸਿੰਘ ਦਾਦ ਇਕਾਈ, ਮੀਤ ਪ੍ਰਧਾਨ ਗੁਣਵੰਤ ਸਿੰਘ ਦਾਦ ਇਕਾਈ, ਸੂਬੇਦਾਰ ਇਕਬਾਲ ਸਿੰਘ ਰੂਪਾ, ਹਰਬੰਸ ਸਿੰਘ, ਗੁਰਮੀਤ ਸਿੰਘ ਬਿੱਟਾ, ਪਰਮਜੀਤ ਸਿੰਘ ਲੱਡੂ, ਲਖਵੀਰ ਸਿੰਘ , ਠੇਕੇਦਾਰ ਸੁਰਜੀਤ ਸਿੰਘ, ਸੈਕਟਰੀ ਬਲਵੀਰ ਸਿੰਘ ਨੀਟਾ, ਹਰਦੀਪ ਸਿੰਘ ਦੀਪਾ, ਸੂਬੇਦਾਰ ਸਰਬਜੀਤ ਸਿੰਘ, ਹਰਮਿੰਦਰ ਸਿੰਘ ਰਾਜੂ ਗਰੇਵਾਲ, ਅਵਤਾਰ ਸਿੰਘ ਦਿੱਲੀ ਵਾਲੇ,ਰਣਜੀਤ ਸਿੰਘ ਬੈਨੀਪਾਲ,ਗੋਗੀ ਗਰੇਵਾਲ,ਹਰਦੀਪ ਸਿੰਘ ਗਰੇਵਾਲ ਕਿਲੇ ਵਾਲੇ,ਜਸਤੇਜ ਸਿੰਘ ਕਿਲੇ ਵਾਲੇ,ਗੁਰਿੰਦਰਦੀਪ ਸਿੰਘ ਉਪਲ ਠੱਕਰਵਾਲ, ਕਾਲਾ ਉਪਲ ਠੱਕਰਵਾਲ, ਛੋਟਾ ਸਿੰਘ ਠੱਕਰਵਾਲ, ਕੀਪਾ ਸਿੰਘ ਠੱਕਰਵਾਲ, ਸੁੱਖਾ ਸਿੰਘ ਠੱਕਰਵਾਲ, ਵਿੱਕਾ ਠੱਕਰਵਾਲ ਹਾਜ਼ਰ ਸਨ।