ਜਗਰਾਓਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਛੁੱਟੀ 'ਤੇ ਪਾਬੰਦੀ ਲੱਗਣ ਦੇ ਵਿਰੋਧ ਵਿਚ ਅੱਜ ਸਫਾਈ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਮਿਊਂਸੀਪਲ ਵਰਕਰ ਯੂਨੀਅਨ ਇੰਟਕ ਦੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰੂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਫਾਈ ਕਰਮਚਾਰੀਆਂ ਦੀ ਛੁੱਟੀ ਬੰਦ ਕਰ ਦਿੱਤੀ। ਇਹੀ ਨਹੀਂ ਸੋਮਵਾਰ ਅਤੇ ਸ਼ਨੀਵਾਰ ਨੂੰ ਕਿਸੇ ਵੀ ਹਾਲ ਵਿਚ ਛੁੱਟੀ ਨਾ ਲੈਣ ਦਾ ਫਰਮਾਨ ਵੀ ਜਾਰੀ ਕੀਤਾ ਹੋਇਆ ਹੈ। ਅਜਿਹੇ ਵਿਚ ਸਫਾਈ ਕਰਮਚਾਰੀ ਬਿਮਾਰ ਜਾਂ ਕੋਈ ਜ਼ਰੂਰੀ ਕੰਮ ਹੋਣ ਦੇ ਬਾਵਜੂਦ ਡਿਊਟੀ ਤੇ ਆਉਣ ਲਈ ਮਜ਼ਬੂਰ ਹੈ। ਉਨ੍ਹਾਂ ਇਸ ਨੂੰ ਨਗਰ ਕੌਂਸਲ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੌਕੇ ਸੁਤੰਤਰ ਸਿੰਘ, ਰਜਿੰਦਰ ਕੁਮਾਰ, ਅਸ਼ੋਕ ਸੇਠੀ, ਮਹਿੰਦਰਪਾਲ, ਬਲਵੀਰ ਗਿੱਲ, ਪ੍ਰਦੀਪ ਕੁਮਾਰ, ਸ਼ਾਮ ਲਾਲ, ਮਿਸ਼ਰੋ ਦੇਵੀ, ਗੋਵਰਧਨ, ਆਸ਼ਾ ਰਾਣੀ, ਨੀਨਾ, ਸੁਨੀਤਾ ਰਾਣੀ, ਰਾਜੂ ਗਿੱਲ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ।
ਛੁੱਟੀ 'ਤੇ ਪਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ
Publish Date:Mon, 22 Jul 2019 06:26 PM (IST)

ਸੰਜੀਵ ਗੁਪਤਾ, ਜਗਰਾਓਂ
