ਦਲਵਿੰਦਰ ਸਿੰਘ ਰਛੀਨ, ਰਾਏਕੋਟ

ਰਾਏਕੋਟ ਦੇ ਪਾਵਰਕਾਮ ਡਵੀਜ਼ਨ ਦਫ਼ਤਰ ਅੱਗੇ ਪਾਵਰਕਾਮ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਬਿਜਲੀ ਐਕਟ 2022 ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਖਿਲਾਫ਼ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਬਿਜਲੀ ਐਕਟ 2022 ਲਾਗੂ ਹੋਣ ਨਾਲ ਫੈਂਡਰਲ ਢਾਂਚੇ ਨੂੰ ਢਾਹ ਲੱਗੇਗੀ, ਜਦਕਿ ਕੇਂਦਰ ਸਰਕਾਰ ਬਿਜਲੀ ਪ੍ਰਬੰਧਨ ਆਪਣੇ ਅਧਿਕਾਰ ਖੇਤਰ ਵਿਚ ਲੈਣਾ ਚਾਹੁੰਦੀ ਹੈ ਅਤੇ ਇਸ ਐਕਟ ਰਾਹੀਂ ਬਿਜਲੀਕਰਨ ਕਾਰਪੋਰੇਟ ਘਰਾਣਿਆਂ ਕੋਲ ਚਲਾ ਜਾਵੇਗਾ। ਜਿਸ ਨਾਲ ਸੂਬਾ ਸਰਕਾਰਾਂ ਅਤੇ ਸੂਬਿਆਂ ਦੇ ਲੋਕਾਂ ਨੂੰ ਮਿਲ ਰਹੀਆਂ ਹਰ ਪ੍ਰਕਾਰ ਦੀਆਂ ਸਬਸਿਡੀਆਂ ਬੰਦ ਹੋ ਜਾਣਗੀਆਂ ਅਤੇ ਸੂਬਿਆਂ ਲਈ ਵੱਡਾ ਆਰਥਿਕ ਸੰਕਟ ਪੈਦਾ ਹੋ ਜਾਵੇਗਾ, ਜਦਕਿ ਪ੍ਰਰਾਈਵੇਟ ਕੰਪਨੀਆਂ ਨੂੰ ਸਿੱਧਾ ਲਾਭ ਪ੍ਰਰਾਪਤ ਹੋਵੇਗਾ। ਕੰਪਨੀਆਂ ਆਪਣਾ ਮੁਨਾਫ਼ਾ ਕਮਾਉਣ ਲਈ ਬਿਜਲੀ ਮਹਿੰਗੀ ਵੇਚਣਗੀਆਂ। ਜਿਸ ਨਾਲ ਆਮ ਖਪਤਕਾਰਾਂ 'ਤੇ ਭਾਰੀ ਆਰਥਿਕ ਬੋਝ ਪਵੇਗਾ। ਉਨ੍ਹਾਂ ਇਸ ਰੈਲੀ ਉਪਰੰਤ ਬਿਜਲੀ ਕਾਮਿਆਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਇਸ ਰੈਲੀ ਨੂੰ ਜਸਵੰਤ ਸਿੰਘ ਕੁਤਬਾ, ਅਵਤਾਰ ਸਿੰਘ ਬੱਸੀਆਂ, ਬਿੱਲੂ ਖਾਂ, ਸਿਕੰਦਰ ਸਿੰਘ, ਜਰਨੈਲ ਸਿੰਘ ਸੂਜਾਪੁਰ, ਚਰਨ ਸਿੰਘ ਝੋਰੜਾਂ, ਤਰਲੋਚਨ ਸਿੰਘ ਹਠੂਰ, ਨਿਰਮਲ ਸਿੰਘ ਚਕਰ, ਚਰਨਦੀਪ ਸਿੰਘ, ਜਗਦੇਵ ਸਿੰਘ ਗਰੇਵਾਲ, ਭਰਤਵੀਰ ਸਿੰਘ, ਜਗਜੀਤ ਸਿੰਘ, ਅੰਮਿ੍ਤਪਾਲ ਸਿੰਘ ਢੋਲਣ, ਜਤਿੰਦਰ ਸਿੰਘ, ਮਹਿੰਦਰ ਸਿੰਘ ਰਾਮਾ, ਚਮਕੌਰ ਸਿੰਘ ਗੋਇੰਦਵਾਲ, ਭਗਵਾਨ ਸਿੰਘ ਬੱਸੀਆਂ, ਬਹਾਦਰ ਸਿੰਘ ਬੱਸੀਆਂ, ਅਮਰਜੀਤ ਸਿੰਘ ਸੂਜਾਪੁਰ, ਬਲਵੀਰ ਸਿੰਘ ਲੱਖਾ, ਮੇਵਾ ਸਿੰਘ, ਬਲਜਿੰਦਰ ਸਿੰਘ ਬਰ੍ਹਮੀਂ, ਬਲਦੇਵ ਸਿੰਘ, ਬਲਵੰਤ ਸਿੰਘ ਜੇਈ, ਹਰਦੀਪ ਸਿੰਘ ਜੇਈ ਆਦਿ ਨੇ ਸੰਬੋਧਨ ਕੀਤਾ।