ਰਘਵੀਰ ਸਿੰਘ ਜੱਗਾ, ਰਾਏਕੋਟ

ਸਥਾਨਕ ਸ਼ਹਿਰ ਦੇ ਸਰਦਾਰ ਹਰੀ ਸਿੰਘ ਨਲੂਆ ਚੌਂਕ ਵਿਖੇ ਯੂਥ ਕਾਂਗਰਸ ਵੱਲੋਂ ਹਲਕਾ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ ਅਤੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ 'ਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਪ੍ਰਧਾਨ ਨਵਰਾਜ ਸਿੰਘ ਅਕਾਲਗੜ੍ਹ ਅਤੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਬਿਲਕੁੱਲ ਖ਼ਤਮ ਹੋ ਜਾਵੇਗੀ। ਇਸ ਲਈ ਯੂਥ ਕਾਂਗਰਸ ਵੱਲੋਂ ਇੰਨ੍ਹਾਂ ਤਿੰਨਾਂ ਆਰਡੀਨੈਂਸਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬ ਕੇ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਸਰਕਾਰ ਨੇ ਕਿਸਾਨਾਂ ਨੂੰ ਕੋਈ ਵੀ ਫਾਇਦਾ ਦੇਣ ਦੀ ਥਾਂ ਪ੍ਰਰਾਈਵੇਟ ਏਜੰਸੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਆਰਡੀਨੈਂਸ ਪਾਸ ਕੀਤੇ ਹਨ, ਪਰ ਇਸ ਨਾਲ ਕਿਸਾਨਾਂ ਨੂੰ ਵੰਡੀ ਮਾਰ ਪਵੇਗੀ। ਇਸ ਮੌਕੇ ਪ੍ਰਦੀਪ ਸਿੰਘ ਗਰੇਵਾਲ, ਡਾ. ਅਰੁਣਦੀਪ ਸਿੰਘ ਤਲਵੰਡੀ, ਗਗਨਦੀਪ ਸਿੰਘ ਬੱਸੀਆਂ, ਬਲਵੀਰ ਸਿੰਘ ਬਰ੍ਹਮਪੁਰ, ਮਨਜੋਤ ਸਿੰਘ, ਵਰਿੰਦਰ ਸਿੰਘ, ਅਮਨਦੀਪ ਸਿੰਘ, ਖੁਸ਼ ਬੱਸੀਆਂ, ਅਮਨਾ ਬਸਰਾਓਂ, ਵਿੱਕੀ ਬੁਰਜ, ਪ੍ਰਦੀਪ ਸਿੰਘ ਬਸਰਾਓਂ ਆਦਿ ਹਾਜ਼ਰ ਸਨ।