ਪੱਤਰ ਪੇ੍ਰਕ, ਪਾਇਲ : ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਪਾਇਲ ਦੀ ਮਹੀਨਾਵਾਰ ਬੈਠਕ ਸੇਵਾ ਮੁਕਤ ਪਿ੍ਰੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਬੈਠਕ ਦੀ ਸਮਾਪਤੀ ਤੋਂ ਬਾਅਦ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਨਾਅਰੇਬਾਜ਼ੀ ਕੀਤੀ।

ਬੈਠਕ ਨੂੰ ਗੁਰਪ੍ਰਰੀਤ ਸਿੰਘ ਹੈੱਡਮਾਸਟਰ, ਪਰਮਜੀਤ ਸਿੰਘ ਸਿਹੌੜਾ, ਮਹਿੰਦਰ ਸਿੰਘ ਘਲੋਟੀ, ਭਾਗ ਸਿੰਘ ਘਲੋਟੀ, ਮਦਨ ਗੋਪਾਲ ਬੀਈਓ, ਜਸਵੰਤ ਸਿੰਘ ਬਿਲਾਸਪੁਰ ਨੇ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਤੇ ਕਿਸਾਨੀ ਸੰਘਰਸ਼ ਦਾ ਇੱਕ ਆਵਾਜ਼ 'ਚ ਸਮਰਥਨ ਕੀਤਾ। ਇਸ ਮੌਕੇ ਪ੍ਰਰੀਤਮ ਸਿੰਘ ਘਲੋਟੀ, ਮੇਵਾ ਸਿੰਘ ਜਰਗੜੀ, ਬਲਵੀਰ ਸਿੰਘ ਪਾਇਲ, ਜੀਤ ਸਿੰਘ ਪਾਇਲ, ਰਜਿੰਦਰਪਾਲ ਕਾਨੂੰਗੋ ਪਾਇਲ, ਬਲਵੀਰ ਚੰਦ ਟੰਡਨ ਪਾਇਲ, ਹਰਦੀਪ ਸਿੰਘ ਮਾਜਰੀ , ਬੁਲੰਦ ਸਿੰਘ ਘਲੋਟੀ, ਬਲਦੇਵ ਸਿੰਘ ਅਲੂਣਾ, ਕਰਨੈਲ ਸਿੰਘ ਜੱਲ੍ਹਾ, ਪ੍ਰਕਾਸ਼ ਸਿੰਘ ਮਕਸੂਦੜਾ, ਦਰਸ਼ਨ ਸਿੰਘ ਲਾਪਰਾਂ, ਮਲਕੀਤ ਸਿੰਘ ਘਲੋਟੀ, ਸੋਹਣ ਲਾਲ ਪੁਰੀ, ਮੱਖਣ ਸਿੰਘ ਪਾਇਲ, ਬਲਵੰਤ ਸਿੰਘ ਘਲੋਟੀ, ਪ੍ਰਰੇਮ ਸਿੰਘ ਪਾਇਲ, ਪਿ੍ਰਤਪਾਲ ਸਿੰਘ ਘੁਡਾਣੀ, ਤਾਰਾ ਸਿੰਘ ਹੈੱਡਮਾਸਟਰ ਭੀਖੀ, ਹਰੀ ਸਿੰਘ ਅਲੂਣਾ, ਅਮਰਜੀਤ ਸਿੰਘ ਅਲੂਣਾ, ਜਗਦੇਵ ਸਿੰਘ ਘੁਡਾਣੀ, ਸੁਖਦੇਵ ਸਿੰਘ ਘਲੋਟੀ, ਕਰਮ ਸਿੰਘ ਪਾਇਲ ਹਾਜ਼ਰ ਸਨ।