ਸਟਾਫ਼ ਰਿਪੋਰਟਰ, ਖੰਨਾ : ਵਾਰਡ ਨੰ.-14 ਦੇ ਲੋਕਾਂ ਨੇ ਸਾਬਕਾ ਕੌਂਸਲਰ ਸੁਧੀਰ ਸੋਨੂੰ ਦੀ ਅਗਵਾਈ 'ਚ ਇਲਾਕੇ 'ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪਹਿਲਾਂ ਈਓ ਦੇ ਨਗਰ ਕੌਂਸਲ ਖੰਨਾ ਦੇ ਦਫ਼ਤਰ ਤੇ ਫਿਰ ਉਨ੍ਹਾਂ ਦੀ ਸਰਕਾਰੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਸੁਧੀਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਗਲ਼ੀ ਨੰਬਰ 4 ਤੋਂ 8 ਤਕ ਹਰ ਸਮੇਂ ਖੜ੍ਹੇ ਰਹਿਣ ਵਾਲੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਖੰਨਾ ਦੇ ਈਓ ਰਣਬੀਰ ਸਿੰਘ ਨਾਲ ਕਈ ਵਾਰ ਗੱਲ ਕੀਤੀ ਗਈ ਪਰ ਹੱਲ ਨਹੀਂ ਕੀਤਾ ਗਿਆ। ਕੌਂਸਲ ਪਾਣੀ ਦੀ ਨਿਕਾਸੀ ਲਈ ਟੈਂਕਰ ਭੇਜਣ 'ਚ ਵੀ ਪੱਖਪਾਤ ਕਰਦੀ ਹੈ। ਵਿਰੋਧੀ ਧਿਰ 'ਚੋਂ ਹੋਣ ਕਰ ਕੇ ਨਗਰ ਕੌਂਸਲ ਪਿਛਲੇ ਪੰਜ ਸਾਲਾਂ ਤੋਂ ਪੱਖਪਾਤ ਕਰ ਰਹੀ ਹੈ।

ਇਸ ਮੌਕੇ ਨੇਤਰ ਸਿੰਘ, ਜੋਨੀ ਨਾਗਪਾਲ, ਮਾਸਟਰ ਅਮਨਦੀਪ ਸਿੰਘ, ਰਣਜੀਤ ਸਿੰਘ, ਰੋਬਿਨ ਰਾਣਾ, ਸਨੀ ਕੁਮਾਰ, ਰਜਤ, ਕਿ੍ਪਾਲ ਸਿੰਘ, ਦੀਦਾਰ ਸਿੰਘ, ਸ਼ਾਮ ਨਾਗਪਾਲ, ਲਖਬੀਰ ਸਿੰਘ, ਸੁਰਾਜ ਮੁਹੰਮਦ, ਦੇਵ ਮੋਰੀਆ, ਗਗਨਦੀਪ ਸਿੰਘ, ਸਤੀਸ਼ ਨਾਰੰਗ, ਗੰਗਾ ਥਾਪਾ, ਨਛੱਤਰ ਸਿੰਘ, ਨਿਰੇਸ਼, ਸੋਨੂੰ, ਡਾ. ਭਗਵੰਤ ਸਿੰਘ, ਹਰਨਾਮ ਸਿੰਘ, ਜਰਨੈਲ ਸਿੰਘ, ਸਾਹਿਬ ਸਿੰਘ, ਦੀਪਕ ਨਾਰੰਗ, ਕਾਲਾ ਸਿੰਘ, ਅਮਿਤ ਨਾਰੰਗ, ਸੁਖਵਿੰਦਰ ਸਿੰਘ, ਹਰਪ੍ਰਰੀਤ ਹੈਰੀ, ਨੋਨੀ ਸਾਊਂਡ, ਅਜਾਇਬ ਸਿੰਘ, ਮਨਜੀਤ ਸਿੰਘ ਹਾਜ਼ਰ ਸਨ।

------

ਜਲਦ ਹੋਵੇਗੀ ਸਮੱਸਿਆ ਦੂਰ : ਈਓ

ਈਓ ਰਣਬੀਰ ਸਿੰਘ ਨੇ ਘਰ ਤੋਂ ਬਾਹਰ ਆ ਕੇ ਲੋਕਾਂ ਦੀ ਗੱਲ ਸੁਣੀ। ਈਓ ਨੇ ਕਿਹਾ ਕਿ ਸ਼ਹਿਰ 'ਚ ਸੀਵਰੇਜ ਪਾਈਪਲਾਈਨ ਦਾ ਕੰਮ ਚੱਲ ਹੀ ਰਿਹਾ ਹੈ। ਜਲਦ ਹੀ ਸਮੱਸਿਆ ਦੂਰ ਕਰ ਦਿੱਤੀ ਜਾਵੇਗੀ।