ਸੰਜੀਵ ਗੁਪਤਾ, ਜਗਰਾਓਂ/ਸੁਧਾਰ : ਤੇਲ ਕੀਮਤਾਂ 'ਚ ਵਾਧੇ ਅਤੇ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਪਿੰਡ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਸੜਕਾਂ 'ਤੇ ਉਤਰਦਿਆਂ ਰੈਲੀਆਂ, ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ। ਕਸਬਾ ਸੁਧਾਰ ਵਿਖੇ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਨੂੰ ਨਿਵੇਕਲੇ ਅੰਦਾਜ਼ ਵਿਚ ਸਾਈਕਲ ਰੋਸ ਰੈਲੀ ਕੱਢਦਿਆਂ ਸਰਕਾਰਾਂ ਨੂੰ ਜੰਮ ਕੇ ਕੋਸਿਆ। ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਤੇਲ ਦੇ ਦਿਨਬਦਿਨ ਵੱਧ ਰਹੇ ਭਾਅ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਬੇਰਹਿਮ ਬਣੀ ਹੋਈ ਹੈ, ਉਥੇ ਸੂਬਾ ਸਰਕਾਰ ਵੱਲੋਂ ਲਗਾਏ ਗਏ ਅਥਾਹ ਟੈਕਸ ਕਾਰਨ ਤੇਲ ਦੀਆਂ ਕੀਮਤਾਂ ਅਸਮਾਨੀ ਜਾ ਪੁੱਜੀਆਂ। ਇਸ ਮੌਕੇ ਨਰਿੰਦਰ ਸਿੰਘ ਸੰਘੇੜਾ ਸਰਕਲ, ਗੁਰਚੀਨ ਸਿੰਘ, ਕਰਮਜੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਧਾਲੀਵਾਲ, ਗਗਨ ਛੰਨਾ, ਜਗਦੀਪ ਸਿੰਘ ਤਲਵੰਡੀ, ਸਨੀ ਰਾਏਕੋਟ, ਕਮਿਕਰ ਸਿੰਘ ਅੱਬੂਵਾਲ, ਬਾਵਾ ਟੂਸਾ, ਜਸਵੀਰ ਅੱਬੂਵਾਲ, ਗੀਤਾ ਸੁਧਾਰ ਆਦਿ ਹਾਜ਼ਰ ਸਨ

-----

ਤੇਲ ਕੀਮਤਾਂ 'ਚ ਵਾਧੇ ਖਿਲਾਫ ਲਹਿਰਾਈਆਂ ਕਾਲੀਆਂ ਝੰਡੀਆਂ

ਅਮਰਜੀਤ ਸਿੰਘ ਧੰਜਲ, ਰਾਏਕੋਟ : ਰਾਏਕੋਟ ਵਿਖੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਅਤੇ ਰਾਏਕੋਟ ਦੇ ਪ੍ਰਮੁੱਖ ਚੌਂਕ ਹਰੀ ਸਿੰਘ ਨਲਵਾ ਵਿਖੇ 12 ਵਜੇ ਤੱਕ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆ ਆਖਿਆ ਕਿ ਕੇਂਦਰ, ਸੂਬਾ ਸਰਕਾਰ ਵੱਲੋਂ ਡੀਜਲ-ਪੈਟਰੋਲ 'ਤੇ ਬੇਤਹਾਸਾ ਵੈਟ ਵਸੂਲਿਆ ਜਾ ਰਿਹਾ ਹੈ। ਇਸ ਲਈ ਡੀਜਲ ਅਤੇ ਪੈਟਰੋਲ 'ਤੇ 10-10 ਰੁਪਏ ਵੈਟ ਦੀ ਕਟੌਤੀ ਕਰਕੇ ਲੋਕਾਂ 'ਤੇ ਪਿਆ ਵਾਧੂ ਬੋਝ ਘਟਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਜਥੇਦਾਰ ਇੰਦਰਜੀਤ ਸਿੰਘ ਗੌਂਦਵਾਲ, ਡਾ.ਹਰਪਾਲ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਜਥੇਦਾਰ ਗੁਰਮੇਲ ਸਿੰਘ ਗਰੇਵਾਲ ਸਰਕਲ ਪ੍ਰਧਾਨ ਆਂਡਲੂ, ਗੁਰਸ਼ਰਨ ਸਿੰਘ ਬੜੂੰਦੀ ਸਰਕਲ ਪ੍ਰਧਾਨ ਪੱਖੋਵਾਲ, ਸਤਪਾਲ ਸਿੰਘ ਝੋਰੜਾਂ ਸਰਕਲ ਪ੍ਰਧਾਨ ਬੱਸੀਆਂ, ਨਰਿੰਦਰ ਸਿੰਘ ਸੰਘੇੜਾ ਸਰਕਲ ਪ੍ਰਧਾਨ ਤਲਵੰਡੀ ਰਾਏ, ਗੁਰਚੀਨ ਸਿੰਘ ਸਰਕਲ ਪ੍ਰਧਾਨ ਸੁਧਾਰ, ਡਾ.ਅਸ਼ੋਕ ਸਰਮਾ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਬੂਟਾ ਸਿੰਘ ਛਾਪਾ, ਮੇਹਰ ਚੰਦ , ਜੱਗਾ ਰਾਮ, ਕੁਲਵਿੰਦਰ ਸਿੰਘ ਗੋਰਾ, ਗਿਆਨੀ ਜਸਮੇਲ ਸਿੰਘ, ਨਾਜ਼ਰ ਸਿੰਘ ਛਾਪਾ, ਕਰਮਜੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਜੀਤੂ ਸਰਪੰਚ ਆਦਿ ਹਾਜ਼ਰ ਸਨ।

-----

ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਸਰਬਜੀਤ ਧਨੋਆ, ਭੰੂਦੜੀ : ਸਵੱਦੀ ਕਲਾਂ ਵਿਖੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਤੇਲ ਕੀਮਤਾਂ, ਕੱਟੇ ਗਏ ਨੀਲੇ ਕਾਰਡ, ਅਨਾਜ਼ ਵੰਡ ਘੋਟਾਲਾ ਵਿਰੁੱਧ ਸਥਾਨਕ ਖੇਡ ਪਾਰਕ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂ ਗੁਰਤੇਜ਼ਪਾਲ ਤੂਰ, ਜਗਦੀਪ ਵਿੱਕੀ ਗੁਰਤੇਜ਼ਪਾਲ ਸਿੰਘ ਤੂਰ, ਜਗਦੀਪ ਸਿੰਘ ਵਿੱਕੀ, ਨੀਟੂ ਰੀਫਿਊਜੀ, ਗੁਰਪ੍ਰਰੀਤ ਤੱਤਲਾ, ਅਮਨਾ ਸਵੱਦੀ, ਜਗਸੀਰ ਸਿੰਘ ਨੰਬਰਦਾਰ, ਅਵਤਾਰ ਸਿੰਘ ਤਾਰੀ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

----

'ਪੰਜਾਬ ਬਚਾਓ' ਮੁਹਿੰਮ ਤਹਿਤ ਕੀਤਾ ਰੋਸ ਪ੍ਰਦਰਸ਼ਨ

ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਲਾਜਪਤ ਰਾਏ ਪਾਰਕ ਵਿਖੇ ਮੰਗਲਵਾਰ ਨੂੰ ਅਕਾਲੀ ਦਲ ਨੇ 'ਪੰਜਾਬ ਬਚਾਓ' ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ, ਸ਼ਹਿਰੀ ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਸਤੀਸ਼ ਪੱਪੂ ਨੇ ਕਿਹਾ ਕਿ ਕੈਪਟਨ ਸਰਕਾਰ ਗ਼ਰੀਬ ਵਿਰੋਧੀ ਸਰਕਾਰ ਹੈ ਜਿਸ ਨੇ ਲੋਕਾਂ ਦੀ ਭਲਾਈ ਲਈ ਤਾਂ ਕੀ ਕੰਮ ਕਰਨੇ ਸਗੋਂ ਪਹਿਲਾਂ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਉਨ੍ਹਾਂ ਕਿਹਾ ਕਿ ਨੀਲੇ ਕਾਰਡ ਵੀ ਸਿਆਸੀ ਰੰਜਿਸ਼ ਤਹਿਤ ਕੱਟ ਦਿੱਤੇ ਗਏ ਜਿਸ ਕਾਰਨ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਸਮੱਗਰੀ ਵੀ ਪ੍ਰਰਾਪਤ ਨਹੀਂ ਹੋ ਸਕੀਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗ਼ਰੀਬ ਲੋਕਾਂ ਲਈ ਦੀਵਾਲੀ ਤੱਕ ਆਉਣ ਵਾਲਾ ਰਾਸ਼ਨ ਵੀ ਕੈਪਟਨ ਦੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਵੰਡ ਕੇ ਗ਼ਰੀਬਾਂ ਦਾ ਧੋਖਾ ਕੀਤਾ। ਇਸ ਮੌਕੇ ਦਰਸ਼ਨ ਸਿੰਘ ਗਿੱਲ, ਮਿੰਕੀ ਭੰਡਾਰੀ, ਹਰਮੀਤ ਸਿੰਘ ਬਜਾਜ, ਜਗਤਾਰ ਸਿੰਘ ਚਾਵਲਾ, ਹਰਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਭਸੀਣ, ਪਾਲੀ ਗਿੱਲ, ਹਰਦੇਵ ਸਿੰਘ ਬੌਬੀ, ਅਮਰੀਕ ਸਿੰਘ ਚਾਵਲਾ, ਦਰਸ਼ਨਸਰਮ ਸਿੰਘ ਮੁਲਤਾਨੀ, ਗਗਨਦੀਪ ਸਰਨਾ, ਰਵਿੰਦਰ ਮੈਦ, ਰਿੰਕੂ ਕੱਕੜ, ਸਤੀਸ਼ ਬੱਗਾ, ਜਿੰਦਰ ਭੰਮਰਾ ਆਦਿ ਹਾਜ਼ਰ ਸਨ।

-----

ਅਕਾਲੀ ਦਲ ਨੇ ਹਠੂਰ ਵਿਚ ਕੀਤਾ ਰੋਸ ਮੁਜ਼ਾਹਰਾ

ਕੌਸ਼ਲ ਮੱਲ੍ਹਾ, ਹਠੂਰ : ਹਠੂਰ ਅਤੇ ਮੱਲ੍ਹਾ ਵਿਖੇ ਤੇਲ ਕੀਮਤਾਂ ਦੇ ਵਾਧੇ ਖਿਲਾਫ ਸਰਪੰਚ ਮਲਕੀਤ ਸਿੰਘ ਧਾਲੀਵਾਲ ਅਤੇ ਯੂਥ ਵਿੰਗ ਦੇ ਆਗੂ ਜੱਗਾ ਮੱਲ੍ਹਾ, ਰਾਮ ਸਿੰਘ ਮੱਲ੍ਹਾ ਦੀ ਅਗਵਾਈ ਵਿਚ ਰੋਸ ਮੁਜਾਹਰਾ ਕੀਤਾ ਗਿਆ। ਇਸ ਰੋਸ ਮੁਜਾਹਰੇ ਵਿਚ ਨੌਜਵਾਨਾਂ ਅਤੇ ਅੌਰਤਾਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਇਸ ਮੌਕੇ ਅਮਨਪ੍ਰਰੀਤ ਸਿੰਘ ਫਰਵਾਹਾ, ਰਣਜੋਧ ਸਿੰਘ ਯੋਧਾ, ਗੁਰਮੀਤ ਸਿੰਘ, ਮੇਹਰਦੀਪ ਸਿੰਘ, ਿਛੰਦਾ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਜਸਪਾਲ ਸਿੰਘ, ਸੰਦੀਪ ਸਿੰਘ ਮੱਲ੍ਹਾ, ਕੁਲਜੀਤ ਸਿੰਘ, ਬਲਦੇਵ ਸਿੰਘ, ਰਾਮ ਸਿੰਘ ਸਰਾਂ, ਪਾਲ ਸਿੰਘ, ਸੁੱਖੀ ਮੱਲ੍ਹਾ, ਜੋਤੀ ਮੱਲ੍ਹਾ, ਨਛੱਤਰ ਸਿੰਘ ਆਦਿ ਹਾਜ਼ਰ ਸਨ।

---

ਪੰਜਾਬ ਸਰਕਾਰ ਖਿਲਾਫ ਸਰਾਭਾ ਵਿਖੇ ਰੋਸ ਪ੍ਰਦਰਸ਼ਨ

ਮਨਦੀਪ ਸਰੋਏ, ਜੋਧਾਂ : ਸਰਕਲ ਮਨਸੂਰਾਂ ਦੇ ਅਕਾਲੀ ਵਰਕਰਾਂ ਨੇ ਹਰਦੀਪ ਸਿੰਘ ਗਰੇਵਾਲ ਸਰਕਲ ਪ੍ਰਧਾਨ ਸਦਰ ਦੀ ਅਗਵਾਈ ਹੇਠ ਸ਼ਹੀਦ ਸਰਾਭਾ ਮਾਰਗ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ 'ਚ ਮਨਜੀਤ ਜੀਤੀ, ਜਸਵੰਤ ਸਿੰਘ, ਪ੍ਰਧਾਨ ਇਕਬਾਲ ਸਿੰਘ, ਬਹਾਦਰ ਸਿੰਘ, ਬਲਿਹਾਰ ਸਿੰਘ, ਦਲਜੀਤ ਸਿੰਘ, ਦਲਬੀਰ ਸਿੰਘ, ਜਗਰੂਪ ਸਿੰਘ ਗੱਗੀ, ਜਸਵੀਰ ਸਿੰਘ ਗਰੇਵਾਲ, ਦਲਿਤ ਆਗੂ ਰਾਜ ਸਿੰਘ, ਹਰਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

-------

ਸਰਕਾਰ ਨੇ ਲੋੜਵੰਦਾਂ ਸਮੇਤ ਹਰ ਵਰਗ ਨੂੰ ਕੀਤਾ ਕੰਗਾਲ

ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁੱਝ ਕੁ ਪਿੰਡਾਂ ਦੀ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਸਾਢੇ ਤਿੰਨ ਸਾਲਾਂ ਦੀ ਕਾਰਗੁਜਾਰੀ ਜੀਰੋ ਹੈ ਅਤੇ ਹਰ ਵਰਗ ਦੁੱਖੀ ਹੋ ਕੇ ਧਰਨੇ ਪ੍ਰਦਰਸ਼ਨਾ 'ਤੇ ਉਤਰਿਆ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦੇ ਦਾਅਵਿਆਂ ਦੇ ਉਲਟ ਲੋੜਵੰਦਾਂ ਦੀ ਬਾਂਹ ਤਾਂ ਕੀ ਫੜਨੀ ਸੀ ਸਗੋਂ ਮਰੋੜ ਕੇ ਰੱਖ ਦਿੱਤੀ ਹੈ ਅਤੇ ਉਹਨਾਂ ਦੇ ਪਿਛਲੇ ਲੰਬੇ ਸਮੇਂ 'ਚੋਂ ਚਲੇ ਆ ਰਹੇ ਨੀਲੇ ਕਾਰਡ ਵੀ ਕੱਟ ਕੇ ਰੱਖ ਦਿੱਤੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਆੜ੍ਹਤੀ, ਸੁਭਾਸ਼ ਕੁਮਾਰ, ਅਰੁਣ ਮਲਹੋਤਰਾ, ਸੱਜਣ ਕੁਮਾਰ ਬਾਂਸਲ, ਸਾਬਕਾ ਕੌਂਸਲਰ ਬਲਵੀਰ ਚੰਦ, ਤਰਲੋਕ ਸਿੰਘ, ਸਰਵਰਿੰਦਰ ਸਿੰਘ ਚੀਮਾਂ, ਰਮਨ ਸੇਖੋਂ, ਜੈ ਕਿਸ਼ਨ ਭੂਸ਼ਨ, ਦਰਸ਼ਨ ਸਿੰਘ ਧਨੋਆ, ਸਾਬਕਾ ਸਰਪੰਚ ਜਸਵੀਰ ਸਿੰਘ ਭੱਟੀਆਂ, ਡਾ. ਬਲਜੀਤ ਕੁਮਾਰ, ਸ਼ੁਸੀਲ ਕੁਮਾਰ ਅਤੇ ਸੰਜੇ ਟਾਂਕ ਆਦਿ ਹਾਜ਼ਰ ਸਨ।

-----

ਹੰਬੜਾਂ 'ਚ ਪੰਜਾਬ ਸਰਕਾਰ ਖਿਲਾਫ ਧਰਨਾ

ਸਵਰਨ ਗੋਂਸਪੁਰੀ, ਹੰਬੜਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਰਕਲ ਹੰਬੜਾਂ ਦੇ ਪ੍ਰਧਾਨ ਕਰਮਜੀਤ ਸਿੰਘ ਮਲਕਪੁਰ, ਐਡਵੋਕੇਟ ਇਕਬਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਸਬਾ ਹੰਬੜਾਂ ਵਿਖੇ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਬਿਜਲੀ ਦੇ ਮਾੜੇ ਪ੍ਰਬੰਧਾਂ, ਵੱਧਦੀ ਮਹਿੰਗਾਈ, ਡੀਜਲ ਦੇ ਵਧਾਏ ਰੇਟਾਂ ਨੂੰ ਲੈ ਕੇ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਲੋੜਵੰਦਾਂ ਲਈ ਰਾਸ਼ਨ ਦੀ ਵੰਡ ਵਿਚ ਪੱਖਪਾਤ ਕਰਨ ਵਿਰੱਧ ਰੋਸ ਧਰਨਾ ਦਿਤਾ ਗਿਆ। ਇਸ ਮੌਕੇ ਨੰਬਰਦਾਰ ਸਤਵਿੰਦਰਪਾਲ ਸਿੰਘ ਭੋਲਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਅਕਾਲੀ ਆਗੂ ਅਵਤਾਰ ਸਿੰਘ ਤਾਰੀ, ਸਰਪੰਚ ਬਲਕਰਨ ਸਿੰਘ ਬਾਜਵਾ, ਸਾਬਕਾ ਚੇਅਰਮੈਨ ਨੇਤਰ ਸਿੰਘ ਇਯਾਲੀ, ਸਾਬਕਾ ਸਰਪੰਚ ਪਰਗਟ ਸਿੰਘ ਇਯਲੀ, ਡਾ. ਰੂਪ ਸਿੰਘ ਖਹਿਰਾ, ਗੁਰਚਰਨ ਸਿੰਘ ਬਾਠ, ਜਥੇਦਾਰ ਲਾਭ ਸਿੰਘ, ਗਗਨਦੀਪ ਸਿੰਘ ਗਿੱਲ ਫਾਗਲਾ, ਬਲਵੀਰ ਸਿੰਘ ਗਿੱਲ, ਬਲਵੰਤ ਸਿੰਘ ਫਾਗਲਾ, ਕੁਲਦੀਪ ਸਿੰਘ ਫਾਗਲਾ, ਮਨਜੀਤ ਸਿੰਘ ਭੈਰੋਮੁੰਨਾਂ, ਰਘਵੀਰ ਸਿੰਘ ਗਿੱਲ ਆਦਿ ਹਾਜ਼ਰ ਸਨ।