ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਕਾਂਗਰਸ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਤੋਂ ਇਲਾਵਾ ਹੋਰ ਜੱਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਸੰਸਦ'ਚ ਪਾਸ ਕਰਵਾਏ ਗਏ ਖੇਤੀਬਾੜੀ ਨਾਲ ਸਬੰਧਿਤ ਆਰਡੀਨੈਂਸਾਂ ਦੇ ਵਿਰੋਧ'ਚ ਮੇਨ ਚੋਂਕ ਸਾਹਨੇਵਾਲ ਵਿਖੇ ਆਰਡੀਨੈਂਸ ਦੀਆਂ ਕਾਪੀਆਂ ਅਤੇ ਮੋਦੀ ਸਰਕਾਰ ਦਾ ਪੁਤਲਾ ਫੁਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਰੋਸ ਪ੍ਰਦਰਸ਼ਨ ਦੌਰਾਨ ਮਾਰਕੀਟ ਕਮੇਟੀ ਲੁਧਿਆਣਾ ਦੇ ਵਾਇਸ ਚੇਅਰਮੈਨ ਸਵਰਨ ਸਿੰਘ ਖੁਆਜਕੇ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਮਿੰਦਰ ਸਿੰਘ ਸੰਧੂ,ਸੀਨੀਅਰ ਕਾਂਗਰਸੀ ਆਗੂ ਸਵਰਨ ਸੰਧੂ, ਐਡਵੋਕੇਟ ਰਣਜੀਤ ਸਿੰਘ ਸਿਵੀਆ, ਆੜ੍ਹਤੀਆਂ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਸੀਨੀਅਰ ਕਾਂਗਰਸੀ ਆਗੂ ਮੈਨੇਜਰ ਰਣਜੀਤ ਸਿੰਘ, ਸੀਨੀਅਰ ਮਹਿਲਾਂ ਕਾਂਗਰਸੀ ਆਗੂ ਸਿੰਮੀ ਚੋਪੜਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਝੱਜ, ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਸੋਨੀ ਗਿੱਲ, ਸਰਪੰਚ ਸੁੱਖੂ ਮਹੰਮ ਉਮੈਦਪੁਰ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਸਿੰਘ ਹੈਪੀ, ਕਾਮਰੇਡ ਅਮਰਨਾਥ ਕੂੰਮ ਕਲਾਂ ਤੋਂ ਇਲਾਵਾ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਆਏ ਹੋਏ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਮੋਦੀ ਸਰਕਾਰ ਵੱਲੋਂ ਸੰਸਦ'ਚ ਪਾਸ ਕੀਤੇ ਇਹ ਖੇਤੀਬਾੜੀ ਬਿੱਲ ਕਿਸਾਨ ਨੂੰ ਆਪਣੇ ਹੀ ਖੇਤ'ਚ ਮਜ਼ਦੂਰ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਿੱਲ ਜਿੱਥੇ ਮੰਡੀ ਸਿਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ, ਉੱਥੇ ਦੇਸ਼ ਦਾ ਅੰਨਦਾਤਾ ਕਿਸਾਨ ਕੁਝ ਕਾਰਪੋਰੇਟ ਘਰਾਣਿਆਂ ਦਾ ਮੁਹਤਾਜ ਹੋ ਕੇ ਰਹਿ ਜਾਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠਕੇ ਇੱਕ-ਜੁੱਟ ਹੋ ਕੇ ਆਪਣੀ ਕਿਸਾਨੀਂ ਅਤੇ ਆਪਣੇ ਹੱਕਾਂ ਲਈ ਲੜਾਈ ਲੜ੍ਹਨੀ ਹੀ ਪਵੇਗੀ। ਬੀਬੀ ਸਤਵਿੰਦਰ ਕੌਰ ਬਿੱਟੀ ਨੇ ਇਸ ਰੋਸ ਪ੍ਰਦਰਸ਼ਨ ਦੌਰਾਨ ਆਏ ਹੋਏ ਕਾਂਗਰਸੀ ਵਰਕਰਾਂ, ਕਿਸਾਨਾਂ ਅਤੇ ਹੋਰ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਦ ਤੱਕ ਇਸ ਖੇਤੀਬਾੜੀ ਬਿੱਲ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਉੱਦੋਂ ਤੱਕ ਇਹ ਜੰਗ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ।ਉਨ੍ਹਾਂ ਕਿਹਾ ਕਿ 'ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ'। ਬੀਬੀ ਬਿੱਟੀ ਵੱਲੋਂ ਆਏ ਹੋਏ ਕਾਂਗਰਸੀ ਵਰਕਰਾਂ, ਕਿਸਾਨਾਂ ਅਤੇ ਹੋਰ ਜੱਥੇਬੰਦੀਆਂ ਤੋਂ ਇਲਾਵਾ ਹੋਰ ਪਹੁੰਚੇ ਹੋਏ ਲੋਕਾਂ ਦਾ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਕੌਂਸਲਰ ਮਨਜਿੰਦਰ ਸਿੰਘ ਭੋਲਾ ਵੱਲੋਂ ਬਾਖੂਬੀ ਨਿਭਾਈ ਗਈ। ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਗਰੇਵਾਲ (ਪੀਏ ਬਿੱਟੀ), ਵਾਇਸ ਚੇਅਰਮੈਨ ਸਰਪੰਚ ਸਤਵੰਤ ਸਿੰਘ ਗਰਚਾ, ਬਲਾਕ ਪ੍ਰਧਾਨ ਹਰਪ੍ਰਰੀਤ ਕੌਰ ਗਰੇਵਾਲ, ਚੇਅਰਮੈਨ ਸੁਨੀਤਾ, ਨਰਦੀਪ ਕੌਰ, ਆਸ਼ਾ ਰਾਣੀ, ਪਰਮਜੀਤ ਕੌਰ, ਜਿਲ੍ਹਾ ਦਿਹਾਤੀ ਮਹਿਲਾ ਕਾਂਗਰਸ ਵਾਇਸ ਪ੍ਰਧਾਨ ਹਰਜੀਤ ਕੌਰ ਗਰਚਾ, ਬਲਜੀਤ ਕੌਰ ਸਾਹਨੇਵਾਲ ਕੌਂਸਲਰ ਸੰਦੀਪ ਕੁਮਾਰ ਸੋਨੀ, ਸਿੰਗਾਰਾ ਸਿੰਘ ਮੰਗਲੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਬਾਬਾ ਚਮਕੌਰ ਸਿੰਘ ਮੂੰਡੀਆਂ, ਮਨਦੀਪ ਸਿੰਘ ਮਿੱਕੀ, ਲਾਲੀ ਹਰਾ, ਸੁਰਿੰਦਰ ਕੁਮਾਰ ਭਾਟੀਆ, ਬੰਟੀ ਬਿਲਗਾ, ਬੂਟਾ ਸਿੰਘ ਬਿਲਗਾ, ਸਰਪੰਚ ਰਾਜਦੀਪ ਬਿਲਗਾ, ਹੈਪੀ ਕੁੱਬੇ, ਜਤਿੰਦਰਪਾਲ ਕੌਰ ਸੰਧੂ, ਕਰਮਜੀਤ ਕੌਰ ਿਛੰਦੜਾ ਆਦਿ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।