ਕੁਲਵਿੰਦਰ ਸਿੰਘ ਰਾਏ, ਖੰਨਾ : ਪ੍ਰਰੇਮ ਭੰਡਾਰੀ ਪਾਰਕ ਖੰਨਾ ਵਿਖੇ ਬੈਠਕ ਦੌਰਾਨ ਵੱਖ-ਵੱਖ ਅਧਿਆਪਕ ਸੰਗਠਨਾਂ ਵੱਲੋਂ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਤੋਂ ਮੁਅੱਤਲ ਕੀਤੇ ਗਣਿਤ ਅਧਿਆਪਕ ਗੁਰਬਚਨ ਸਿੰਘ ਨੂੰ ਮੁਅੱਤਲ ਕਰਨ ਦਾ ਵਿਰੋਧ ਕੀਤਾ ਗਿਆ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਗੁਰਪ੍ਰਰੀਤ ਸਿੰਘ ਜ਼ਿਲ੍ਹਾ ਪ੍ਰਰੈਸ ਸਕੱਤਰ, ਹਰਪਿੰਦਰ ਸ਼ਾਹੀ ਪ੍ਰਧਾਨ ਬਲਾਕ ਖੰਨਾ 2, ਗੁਰਪ੍ਰਰੀਤ ਮਾਹੀ ਬਲਾਕ ਸਕੱਤਰ, ਪਵਿੱਤਰ ਸਿੰਘ ਵਿੱਤ ਸਕੱਤਰ ਬਲਾਕ ਖੰਨਾ-2, ਸੰਜੇ ਪੁਰੀ ਬਲਾਕ ਸਕੱਤਰ ਡੀਟੀਐੱਫ (ਸਮਰਾਲਾ), ਪਰਮਜੀਤ ਸਿੰਘ (ਬਲਾਕ ਸਕੱਤਰ ਖੰਨਾ-1), ਧਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕਾਡਰ ਯੂਨੀਅਨ, ਸਤਵੀਰ ਸਿੰਘ ਜ਼ਿਲ੍ਹਾ ਪ੍ਰਧਾਨ (ਈਟੀਯੂ), ਹਰਬੰਸ ਸਿੰਘ ਜੀਟੀਯੂ ਨੇ ਕਿਹਾ ਕਿ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਦਰਅਸਲ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦਾ ਕੰਮ ਈ. ਕੰਟੈਂਟ ਦੀਆਂ 'ਸਿੱਖਿਆ ਜਿਨਸਾਂ' ਦਾ ਉਤਪਾਦਨ ਕਰਨ ਵਾਲੇ ਕੁਝ ਕੁ ਅਧਿਆਪਕਾਂ ਤੋਂ ਲੈਣ ਰਾਹੀਂ ਬੁੱਤਾ ਸਾਰਨ ਦੀ ਤਾਕ 'ਚ ਹਨ। ਜਿਸ ਕਰਕੇ ਹੀ ਮਿਹਨਤੀ ਅਧਿਆਪਕ ਗੁਰਬਚਨ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਸੰਗਠਨਾਂ ਦੇ ਇਕ ਟੀਮ ਮਸਲੇ ਦੀ ਨਿਰਪੱਖ ਪੜਤਾਲ ਕਰਨ ਲਈ ਮੁਅੱਤਲ ਅਧਿਆਪਕ ਦੇ ਸਕੂਲ ਵਿਖੇ ਗਈ। ਉੱਥੇ ਮੌਜੂਦ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਤੋਂ ਗੁਰਬਚਨ ਸਿੰਘ ਖ਼ਿਲਾਫ਼ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਅਧਿਆਪਕਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਬੁਨਿਆਦ ਦੋਸ਼ ਲਗਾ ਕੇ ਅਧਿਆਪਕਾਂ ਦੀਆਂ ਮੁਅੱਤਲੀਆਂ ਤੇ ਚੰਗੇ ਅਧਿਆਪਕ ਵਿਦਿਆਰਥੀਆਂ ਤੋਂ ਖੋਹ ਲੈਣ ਦੀ ਨੀਤੀ 'ਤੇ ਕੰਮ ਕਰਨ ਦੀ ਥਾਂ ਸਰਕਾਰ ਸਬਸਿਡੀ ਅਧਾਰਤ ਇੰਟਰਨੈਟ ਡਾਟਾ ਪੈਕ ਤੇ ਸਮਾਰਟ ਫੋਨ ਦੀ ਸਪਲਾਈ ਨੂੰ ਯਕੀਨੀ ਬਣਾਵੇ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੇ ਪ੍ਰਧਾਨ ਹਰਦੇਵ ਸਿੰਘ, ਜਨਰਲ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਮਨਜਿੰਦਰ ਚੀਮਾ, ਮਾਸਟਰ ਕਾਡਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਵੰਤ ਸਿੰਘ, ਬੀਐੱਡ ਅਧਿਆਪਕ ਫਰੰਟ ਦੇ ਸੂਬਾ ਵਿੱਤ ਸਕੱਤਰ ਬਿਕਰਮਜੀਤ ਕੱਦੋਂ, ਈਟੀਟੀ ਅਧਿਆਪਕ ਯੂਨੀਅਨ ਦੇ ਪਰਮਜੀਤ ਮਾਨ, ਲੈਕਚਰਾਰ ਐਸੋਸੀਏਸ਼ਨ ਦੇ ਸਰਪ੍ਰਸਤ ਸੁਖਦੇਵ ਰਾਣਾ, ਹਰਜੀਤ ਸਿੰਘ ਬਲ੍ਹਾੜੀ (ਜ਼ਿਲ੍ਹਾ ਪ੍ਰਧਾਨ) ਨੇ ਕਿਹਾ ਹੈ ਕਿ 10 ਜੁਲਾਈ ਦੀ ਸੂਬਾ ਕਮੇਟੀ ਦੀ ਮੀਟਿੰਗ 'ਚ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਰਵਿੰਦਰ ਹੈਪੀ, ਜਗਦੀਪ ਸਿੰਘ, ਹਰਪ੍ਰਰੀਤ ਸਿੰਘ, ਕਰਮਜੀਤ ਸਿੰਘ, ਦਿਨੇਸ਼ ਕੁਮਾਰ, ਸੰਜੀਵ ਪਾਸੀ, ਰਾਜਨ ਕੁਮਾਰ, ਕਪਿਲ ਦੇਵ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਸਕੂਲ ਸਟਾਫ਼ ਮੈਂਬਰਜ਼ 'ਚੋਂ ਰੰਜੂ ਬਾਲਾ, ਅਜੀਤ ਪਾਲ ਸਿੰਘ, ਰਵਿੰਦਰ ਕੁਮਾਰ, ਸ਼ਾਲੂ ਚੱਢਾ, ਕਿ੍ਸ਼ਮਾ ਭਾਰਦਵਾਜ਼, ਸੀਮਾ ਸ਼ਰਮਾ, ਹਰਦੀਪ ਕੌਰ, ਅਮਰਜੀਤ ਕੌਰ, ਰੀਤੂ ਬਾਂਸਲ, ਸ਼ਿਖਾ ਮਹਿਤਾ, ਮਿਨਾਕਸ਼ੀ, ਮਾਪਿਆਂ ਵਿੱਚੋਂ ਪੂਜਾ ਦੇਵੀ, ਰੀਟਾ ਰਾਣੀ, ਜਸਪ੍ਰਰੀਤ ਕੌਰ, ਸੰਤੋਖ ਸਿੰਘ, ਪਰਮਜੀਤ ਕੌਰ, ਜਸਵੰਤ ਕੌਰ, ਭਜਨ ਸਿੰਘ ਹਾਜ਼ਰ ਸਨ।