ਰਘਵੀਰ ਸਿੰਘ ਜੱਗਾ, ਰਾਏਕੋਟ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਅਨੁਸਾਰ ਸ਼ਨੀਵਾਰ ਸਥਾਨਕ ਲੇਵਰ ਚੌਕ 'ਚ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਸਾਂਝੇ ਤੌਰ 'ਤੇ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਕਰ ਕੇ ਲੋਕਾਂ ਨੂੰ ਘਰਾਂ 'ਚ ਕੈਦ ਰੱਖਣ ਅਤੇ ਦੁਕਾਨਾਂ ਬੰਦ ਕਰਾਉਣ ਦੇ ਵਿਰੁੱਧ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਾ. ਚਰਨ ਸਿੰਘ ਨੂਰਪੁਰਾ, ਕੁਲ ਹਿੰਦ ਕਿਸਾਨ ਸਭਾ ਹਨਨਮੁੱਲਾ ਦੇ ਮੁਖਤਿਆਰ ਸਿੰਘ ਜਲਾਲਦੀਵਾਲ, ਫਕੀਰ ਚੰਦ ਦੱਧਾਹੂਰ, ਕੁਲ ਹਿੰਦ ਕਿਸਾਨ ਸਭਾ ਸਾਬਰ ਦੇ ਸੁਰਿੰਦਰ ਸਿੰਘ ਜਲਾਲਦੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਮਨੋਹਰ ਸਿੰਘ ਝੋਰੜਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਬਲੌਰ ਸਿੰਘ ਫੇਰੂਰਾਂਈ, ਨੌਜਵਾਨ ਭਾਰਤ ਸਭਾ ਦੇ ਸੂਰਜ, ਲਲਕਾਰ ਖੇਤ ਮਜ਼ਦੂਰ ਯੂਨੀਅਨ ਦੇ ਮਾ. ਹਰਪਾਲ ਸਿੰਘ ਭੈਣੀ ਨੇ ਸੰਬੋਧਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਚਕਭਾਈਕਾ, ਹਰਿੰਦਰ ਸਿੰਘ ਸਿਵੀਆਂ, ਅਜਮੇਰ ਸਿੰਘ ਬੜਿੰਗ, ਮਾ. ਫਕੀਰ ਚੰਦ, ਜਗਰੂਪ ਸਿੰਘ ਧਾਲੀਵਾਲ, ਨਿਰਮਲ ਸਿੰਘ ਰਾਏਕੋਟ, ਹਰਿੰਦਰ ਪਰੀਤ ਹਨੀ, ਮਾ. ਸ਼ਿਆਮਸਿੰਘ, ਹਰਨੇਕ ਸਿੰਘ ਅੱਚਰਵਾਲ, ਕਾ. ਕਰਤਾਰ ਰਾਮ, ਗੁਰਚਰਨ ਸਿੰਘ ਅੱਚਰਵਾਲ ਤੇ ਮਹਿੰਦਰ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ।