ਪੱਤਰ ਪੇ੍ਰਰਕ, ਪਾਇਲ : ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਸੀਨੀਅਰ ਆਗੂ ਆੜ੍ਹਤੀ ਅਵਿਨਾਸ਼ਪ੍ਰਰੀਤ ਸਿੰਘ ਏਪੀ ਜੱਲਾ ਤੇ ਟਕਸਾਲੀ ਆਗੂ ਬੂਟਾ ਸਿੰਘ ਗਿੱਲ ਰਾਣੋ ਨੇ ਕਿਹਾ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਵਿਧਾਨ ਸਭਾ ਚੋਣਾਂ 'ਚ ਕੀਤੇ ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਤੇ ਪਾਸ ਕੀਤੇ ਬਜਟ 'ਚ ਬਹੁ ਗਿਣਤੀ ਵਾਅਦੇ ਪੂਰੇ ਕੀਤੇ ਗਏ ਹਨ।

ਏਪੀ ਜੱਲਾ ਤੇ ਬੂਟਾ ਸਿੰਘ ਰਾਣੋ ਨੇ ਕਿਹਾ ਪੰਜਾਬ ਵਿਧਾਨ ਸਭਾ ਪਾਸ ਕੀਤਾ ਬਜਟ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ 'ਚ ਹਰ ਵਰਗ ਦੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕੀਤੇ ਵਾਅਦੇ ਮੁਤਾਬਕ ਪਹਿਲੀ ਜੁਲਾਈ ਤੋਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਸ਼ੁਰੂ ਕੀਤੀ ਗਈ, ਜਿਸ ਦਾ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਜੱਲਾ ਤੇ ਰਾਣੋ ਨੇ ਪੰਜਾਬ ਦੇ ਨਵੇਂ ਬਣੇ ਪੰਜ ਕੈਬਨਿਟ ਮੰਤਰੀਆਂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਕਰਨ ਸਿਹੌੜਾ, ਪ੍ਰਗਟ ਸਿੰਘ ਸਿਆੜ, ਅਮਰਜੀਤ ਸਿੰਘ ਬਰਮਾਲੀਪੁਰ, ਗੁਰਪ੍ਰਰੀਤ ਸਿੰਘ ਘਣਘਸ ਤੇ ਬੱਬੀ ਪਾਇਲ ਹਾਜ਼ਰ ਸਨ।