ਸਤਵਿੰਦਰ ਸ਼ਰਮਾ, ਲੁਧਿਆਣਾ

ਪਿਛਲੇ ਕਈ ਮਹੀਨਿਆਂ ਤੋਂ ਨਿਗਮ ਤੇ ਪੀਪੀਸੀਬੀ ਦੀਆਂ ਟੀਮਾਂ ਵੱਲੋਂ ਸ਼ਹਿਰ 'ਚ ਪਾਬੰਦੀਸ਼ੁਦਾ ਲਿਫਾਫ਼ੇ ਦੀ ਖਰੀਦੋ-ਫਰੋਖਤ ਅਤੇ ਵਰਤੋਂ ਨੂੰ ਬੰਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਜਦੋਂ ਵੀ ਕਿਸੇ ਇਲਾਕੇ 'ਚ ਟੀਮਾਂ ਮੋਮੀ ਲਿਫਾਫਿਆਂ ਦੀ ਚੈਕਿੰਗ ਲਈ ਨਿਕਲਦੀਆਂ ਹਨ ਤਾਂ ਖਾਲੀ ਹੱਥ ਨਹੀਂ ਮੁੜਦੀਆਂ। ਜਿਸ ਦੀ ਤਾਜ਼ਾ ਮਿਸਾਲ ਸ਼ੁੱਕਰਵਾਰ ਨੂੰ ਉਸ ਵੇਲੇ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ 'ਤੇ ਐੱਨਓਐੱਚ ਅਸ਼ਵਨੀ ਸਹੋਤਾ ਆਪਣੀ ਟੀਮ ਨਾਲ ਲੈ ਕੇ ਸਬਜ਼ੀ ਮੰਡੀ ਪੁੱਜੇ। ਜਿਵੇਂ ਟੀਮ ਸਬਜ਼ੀ ਮੰਡੀ 'ਚ ਪੁੱਜੀ ਤਾਂ ਮੌਕੇ 'ਤੇ ਇਕ ਰਿਕਸ਼ਾ ਚਾਲਕ ਟੀਮ ਨੂੰ ਦੇਖਦੇ ਹੀ ਰਿਕਸ਼ੇ 'ਚ ਰੱਖੀਆਂ ਪਾਬੰਦੀਸ਼ੁਦਾ ਲਿਫਾਿਫ਼ਆਂ ਦੀਆਂ 8 ਬੋਰੀਆਂ ਨੂੰ ਦੁਕਾਨ ਦੇ ਸਾਹਮਣੇ ਸੁੱਟ ਕੇ ਮੌਕੇ ਤੋਂ ਰਿਕਸ਼ਾ ਲੈ ਕੇ ਫ਼ਰਾਰ ਹੋ ਗਿਆ।

ਇਸ ਦੌਰਾਨ ਟੀਮ ਨੇ ਮੌਕੇ 'ਤੇ ਲਿਫਾਫੇ ਖਰੀਦਣ ਵਾਲੇ ਬਾਰੇ ਪੁੱਛ-ਪੜਤਾਲ ਕੀਤੀ, ਪਰ ਚਲਾਨ ਤੇ ਕਾਰਵਾਈ ਤੋਂ ਡਰਦੇ ਹੋਏ ਢਾਈ ਕਵਿੰਟਲ ਲਿਫਾਿਫ਼ਆਂ ਦਾ ਕੋਈ ਵੀ ਖਰੀਦਦਾਰ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਐੱਨਓਐੱਚ ਨੇ ਕਾਰਵਾਈ ਕਰਦਿਆਂ ਮੌਕੇ 'ਤੇ ਸਾਰੀਆਂ ਬੋਰੀਆਂ ਦੀ ਚੈਕਿੰਗ ਕਰਵਾਈ ਤੇ ਉਨ੍ਹਾਂ ਨੂੰ ਤੋਲਣ ਤੋਂ ਬਾਅਦ ਪਾਬੰਦੀਸ਼ੁਦਾ ਲਿਫਾਿਫ਼ਆਂ ਦੀਆਂ 8 ਬੋਰੀਆਂ ਜ਼ਬਤ ਕੀਤੀਆਂ।

ਦੱਸਣਯੋਗ ਹੈ ਕਿ ਨਿਗਮ ਕਮਿਸ਼ਨਰ ਕੰਵਲਪ੍ਰਰੀਤ ਕੌਰ ਬਰਾੜ ਵੱਲੋਂ ਸ਼ਹਿਰ 'ਚੋਂ ਪਾਬੰਦੀਸ਼ੁਦਾ ਲਿਫਾਿਫ਼ਆਂ ਦੀ ਵਰਤੋਂ ਨੂੰ ਬੰਦ ਕਰਵਾਉਣ ਦਾ ਜ਼ਿੰਮਾ ਸਿਹਤ ਸ਼ਾਖ਼ਾ ਦੇ ਐੱਨਓਐੱਚ ਅਸ਼ਵਨੀ ਸਹੋਤਾ ਨੂੰ ਦਿੱਤਾ ਹੋਇਆ ਹੈ। ਉਨ੍ਹਾਂ ਵੱਲੋਂ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚਾਰੋਂ ਜ਼ੋਨਾਂ ਦੇ ਇਲਾਕਿਆਂ 'ਚ ਸਿਹਤ ਸ਼ਾਖ਼ਾ ਦੀਆਂ ਟੀਮਾਂ ਭੇਜ ਕੇ ਕਾਰਵਾਈ ਨੇਪਰੇ ਚਾੜ੍ਹੀ ਜਾ ਰਹੀ ਹੈ। ਜਿਸ ਕਾਰਨ ਨਿਗਮ ਵੱਲੋਂ ਪਿਛਲੇ ਮਹੀਨਿਆਂ ਤੋਂ ਸ਼ਹਿਰ 'ਚੋਂ ਵੱਡੀ ਗਿਣਤੀ 'ਚ ਪਾਬੰਦੀ ਵਾਲੇ ਪਾਬੰਦੀਸ਼ੁਦਾ ਲਿਫਾਫ਼ੇ ਜ਼ਬਤ ਕਰਨ ਦੇ ਨਾਲ ਭਾਰੀ ਮਾਤਰਾ ਵਿੱਚ ਲੋਕਾਂ ਦੇ ਚਲਾਨ ਵੀ ਕੀਤੇ ਗਏ ਹਨ। ਜਿਸ ਨਾਲ ਲਿਫਾਿਫ਼ਆਂ ਦੇ ਕਾਰੋਬਾਰ ਅਤੇ ਵਰਤੋਂ ਨੂੰ ਕੁਝ ਠੱਲ੍ਹ ਤਾਂ ਪਈ ਹੈ ਪਰ ਅਜੇ ਵੀ ਬਹੁਗਿਣਤੀ ਦੁਕਾਨਦਾਰਾਂ, ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਪਾਬੰਦੀਸ਼ੁਦਾ ਲਿਫਾਿਫ਼ਆਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ।

ਸਿਹਤ ਸ਼ਾਖਾ ਦੇ ਐੱਨਓਐੱਚ ਅਸ਼ਵਨੀ ਸਹੋਤਾ ਦਾ ਕਹਿਣਾ ਹੈ ਕਿ ਮੋਮੀ ਲਿਫਾਫਿਆਂ ਨੂੰ ਬੰਦ ਕਰਵਾਉਂਣ ਲਈ ਜਲਦ ਹੀ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਕਾਰਵਾਈ ਸਬੰਧੀ ਐੱਨਓਐੱਚ ਅਸ਼ਵਨੀ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਸਬਜੀ ਮੰਡੀ 'ਚ ਪਾਬੰਦੀਸ਼ੁਦਾ ਲਿਫਾਿਫ਼ਆਂ ਦਾ ਭਰਿਆ ਰਿਕਸ਼ਾ ਆ ਰਿਹਾ ਹੈ, ਜਿਸ 'ਤੇ ਤੁਰੰਤ ਉਨ੍ਹਾਂ ਟੀਮ ਨੂੰ ਨਾਲ ਲੈ ਕੇ ਮੌਕੇ 'ਤੇ ਦਬਿਸ਼ ਦਿੱਤੀ। ਇਸ ਦੌਰਾਨ ਟੀਮ ਨੂੰ ਦੇਖਦੇ ਰਿਕਸ਼ੇ ਵਾਲਾ ਢਾਈ ਕੁਇੰਟਲ ਮੋਮੀ ਲਿਫਾਫਿਆਂ ਦੀਆਂ 8 ਬੋਰੀਆਂ ਨੂੰ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਨੂੰ ਉਨ੍ਹਾਂ ਚੈਕਿੰਗ ਤੋਂ ਬਾਅਦ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਲਿਫਾਫ਼ੇ ਸਪਲਾਈ ਕਰਨ ਤੇ ਮੰਗਵਾਉਣ ਵਾਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।