ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ: ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਚ ਪ੍ਰੋ. ਮੋਹਨ ਸਿੰਘ ਦਾ 116ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਨਿਧੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਸਮੇਤ ਇੰਦਰਜੀਤ ਸਿੰਘ ਜੱਸੋਵਾਲ, ਕ੍ਰਿਸ਼ਨ ਕੁਮਾਰ ਬਾਵਾ, ਗੁਰਨਾਮ ਸਿੰਘ ਧਾਲੀਵਾਲ, ਡਾ. ਗੁਲਜ਼ਾਰ ਸਿੰਘ ਪੰਧੇਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ. ਮੋਹਨ ਸਿੰਘ ਫ਼ਾਉਂਡੇਸ਼ਨ ਸ਼ਾਮਿਲ ਹੋਏ। ਪ੍ਰੋ. ਮੋਹਨ ਸਿੰਘ ਅਤੇ ਉਨ੍ਹਾਂ ਦੇ ਜਿਗਰੀ ਮਿੱਤਰ ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ ਨਿਧੜਕ ਸਿੰਘ ਬਰਾੜ, ਸੁਰਿੰਦਰ ਿਛੰਦਾ, ਪਰਗਟ ਸਿੰਘ ਗਰੇਵਾਲ, ਇੰਦਰਜੀਤ ਸਿੰਘ ਜੱਸੋਵਾਲ, ਸੰਦੀਪ ਰੁਪਾਲੋਂ (ਕਵੀਸ਼ਰ), ਆਤਮਾ ਸਿੰਘ ਬੁੱਢੇਵਾਲੀਆ, ਕੇਕੇ ਬਾਵਾ ਤੇ ਬਲਕੌਰ ਸਿੰਘ ਗਿੱਲ ਨੇ ਵਿਚਾਰ ਪੇਸ਼ ਕੀਤੇ।

ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਪ੍ਰੋ. ਮੋਹਨ ਸਿੰਘ ਸਬੰਧੀ ਟਿੱਪਣੀਆਂ ਕੀਤੀਆਂ। ਕਵੀ ਦਰਬਾਰ ਵਿਚ ਪਿ੍ਰਤਪਾਲ ਕੌਰ ਉਦਾਸੀ, ਅਮਰਜੀਤ ਸ਼ੇਰਪੁਰੀ, ਹਰਬੰਸ ਮਾਲਵਾ, ਨੀਲੂ ਬੱਗਾ, ਗੀਤਕਾਰ ਸਭਾ ਦੇ ਪ੍ਰਧਾਨ ਸਰਬਜੀਤ ਵਿਰਦੀ, ਮਿਸ ਸੁੰਦਰਾਂ, ਹਰਪ੍ਰਰੀਤ ਲੁਧਿਆਣਵੀ ਅਤੇ ਛੋਟੀ ਬੱਚੀ ਹੇਜ਼ਲ ਨੇ ਆਪਣੇ ਗੀਤ ਤੇ ਕਵਿਤਾਵਾਂ ਸੁਣਾ ਕੇ ਹਾਜ਼ਰੀ ਲਵਾਈ। ਜ਼ਿਕਰਯੋਗ ਹੈ ਕਿ ਪ੍ਰਰੋ. ਮੋਹਨ ਸਿੰਘ ਦੇ ਪੰਜਾਬੀ ਭਵਨ ਦੇ ਬਾਹਰ ਨਵ-ਸਥਾਪਤ ਬੁੱਤ 'ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਵਿਚ ਮਮਤਾ ਆਸ਼ੂ ਇਲਾਕਾ ਕੌਂਸਲਰ, ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਰਾਜੀਵ ਕੁਮਾਰ ਲਵਲੀ, ਕਿ੍ਸ਼ਨ ਕੁਮਾਰ ਬਾਵਾ, ਨਿਧੜਕ ਸਿੰਘ ਬਰਾੜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈਲਫੇਅਰ ਡਾਇਰੈਕਟਰ ਡਾ. ਨਿਰਮਲ ਜੌੜਾ, ਗੁਰਨਾਮ ਸਿੰਘ ਰਾਜਨ, ਇੰਦਰਜੀਤ ਸਿੰਘ ਰਾਏਪੁਰ, ਅਮਰਿੰਦਰ ਜੱਸੋਵਾਲ, ਕਵੀ ਵੀਰਇੰਦਰ ਸੇਖੋਂ, ਅਰਜਨ ਬਾਵਾ ਤੇ ਸੁਰਿੰਦਰ ਦੀਪ ਸ਼ਾਮਲ ਹੋਏ। ਇਸ ਮੌਕੇ ਪ੍ਰੋਜੈਕਟ ਅਫ਼ਸਰ ਪ੍ਰਸ਼ਾਤ ਦੂਬੇ ਤੇ ਇੰਜਨੀਅਰ ਕਪਿਲ ਸ਼ਰਮਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦਾ ਸਨਮਾਨ ਕੀਤਾ ਗਿਆ।