ਸਵਰਨ ਗੌਂਸਪੁਰੀ, ਹੰਬੜਾਂ : ਪਿੰਡ ਚੱਕ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਐੱਨਆਰਆਈ ਜਸਵਿੰਦਰ ਕੌਰ, ਸੰਯੁਕਤ ਅਕਾਲੀ ਦਲ ਦੇ ਸੁਖਦੇਵ ਸਿੰਘ ਚੱਕ ਕਲਾਂ, ਹਰਕੰਵਲ ਸਿੰਘ, ਮਨਕਮਲ ਕੌਰ ਸ਼ਾਮਲ ਹੋਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਪੇਸ਼ ਕੀਤੇ ਗਏ। ਇਸ ਸਮੇਂ ਸਮਾਜ ਸੇਵਕ ਜਸਵਿੰਦਰ ਕੌਰ, ਦੋਹਤਾ ਹਰਕੰਵਲ ਸਿੰਘ, ਦੋਹਤੀ ਮਨਕਮਲ ਕੌਰ ਨੇ ਆਪਣੇ ਸਵ. ਪਿਤਾ ਬਾਬਾ ਕਰਤਾਰ ਸਿੰਘ ਤੇ ਮਾਤਾ ਭਗਵਾਨ ਕੌਰ ਦੀ ਯਾਦ 'ਚ ਇਕ ਲੱਖ ਰੁਪਏ ਸਕੂਲ ਨੂੰ ਦਿੱਤੇ ਗਏ, ਜਿਸ ਵਿੱਚ 50 ਹਜ਼ਾਰ ਰੁਪਏ ਪ੍ਰਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਦੇ ਵਿਦਿਆਰਥੀ ਜੋ ਕਿ ਪੜ੍ਹਾਈ ਵਿੱਚ ਫਸਟ, ਸੈਕਿੰਡ ਆਏ ਸਨ ਉਨ੍ਹਾਂ ਨੂੰ ਨਕਦ ਰਾਸ਼ੀ, ਮੈਡਲ ਇਨਾਮ ਵਜੋਂ ਦਿੱਤੇ ਗਏ। ਇਸੇ ਤਰ੍ਹਾਂ 50 ਹਜ਼ਾਰ ਰੁਪਏ ਦੀਆਂ ਵਰਦੀਆਂ, ਬੂਟ, ਕਿਤਾਬਾਂ, ਕਾਪੀਆਂ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ।

ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਚੱਕ, ਜਗਦੇਵ ਸਿੰਘ ਧਾਲੀਵਾਲ ਨੇ ਆਪਣੇ ਦਾਦਾ ਮਹਿੰਦਰ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਰਾਇਮਰੀ ਸਕੂਲ ਨੂੰ 20 ਹਜ਼ਾਰ ਅਤੇ ਸੈਕੰਡਰੀ ਸਕੂਲ ਨੂੰ 11 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਸਮੇਂ ਸਕੂਲ ਦੀ ਪਿੰ੍ਸੀਪਲ ਹਰਪ੍ਰਰੀਤ ਕੌਰ ਗਰੇਵਾਲ, ਪ੍ਰਰਾਇਮਰੀ ਹੈੱਡ ਟੀਚਰ ਪਰਮਿੰਦਰ ਕੌਰ ਨੇ ਦਾਨੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਸਰਪੰਚ ਸਰਬਜੀਤ ਕੌਰ ਧਾਲੀਵਾਲ, ਲੈਕ.ਸੁਖਵਿੰਦਰ ਸਿੰਘ ਰੁੜਕਾਂ, ਸਵਰਨਜੀਤ ਕੌਰ, ਨਰਿੰਦਰ ਕੌਰ ਗਰੇਵਾਲ, ਲੈਕ.ਕੁਲਦੀਪ ਸਿੰਘ, ਮਾਸਟਰ ਗਗਨਦੀਪ ਸ਼ਰਮਾ, ਲੈਕ. ਹਰਵਿੰਦਰ ਸਿੰਘ, ਭੁਪਿੰਦਰਪਾਲ ਕੌਰ, ਡਾ. ਚਰਨਜੀਤ ਸਿੰਘ, ਪ੍ਰਧਾਨ ਅਵਤਾਰ ਸਿੰਘ ਉੱਪਲ, ਪ੍ਰਧਾਨ ਸਤਵੰਤ ਸਿੰਘ ਉੱਪਲ, ਇਕਬਾਲ ਸਿੰਘ, ਨੰਬਰਦਾਰ ਅਵਤਾਰ ਸਿੰਘ, ਸਰਦੀਪ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।