ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਮਿੰਨੀ ਸਕੱਤਰੇਤ ਵਿਖੇ ਬਣੇ ਡੀਸੀ ਕੰਪਲੈਕਸ ਦੇ ਬਾਹਰ ਪੁੱਜੇ ਜ਼ਿਲ੍ਹਾ ਪ੍ਰਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਸਮੂਹ ਅਧਿਆਪਕ-ਕਮ-ਬੀਐੱਲਓ ਨੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਉਪਰੰਤ ਸੂਬਾ ਸਰਕਾਰ ਨੂੰ ਭੇਜਣ ਲਈ ਜੀਏ-ਟੂ-ਡੀਸੀ ਡਾ. ਪੂਨਮਪ੍ਰਰੀਤ ਕੌਰ ਨੂੰ ਮੰਗ ਪੱਤਰ ਸੌਂਪਿਆ। ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਬਤੌਰ ਅਧਿਆਪਕ ਸੇਵਾ ਨਿਭਾਅ ਰਹੇ ਅਧਿਆਪਕਾਂ ਨੂੰ ਬੀਐੱਲਓ ਦੀ ਡਿਊਟੀ ਤੋਂ ਫਾਰਗ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਸਾਰੇ ਵੱਖ-ਵੱਖ ਸਕੂਲਾਂ 'ਚ ਬਤੌਰ ਪ੍ਰਰਾਇਮਰੀ ਸੈਕੰਡਰੀ ਸਕੂਲਾਂ ਵਿੱਚ ਅਧਿਆਪਕ ਦੀ ਸੇਵਾ ਨਿਭਾਅ ਰਹੇ ਹਾਂ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਚੋਣ ਹਲਕਿਆਂ 'ਚ ਬਤੌਰ ਬੀਐੱਲਓ ਦਾ ਕੰਮ ਵੀ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਰੇ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ, ਪੇਪਰ ਤੇ ਸਮਾਰਟ ਪ੍ਰਰਾਜੈਕਟ ਚੱਲ ਰਹੇ ਹਨ, ਜਿਸ ਕਾਰਨ ਅਧਿਆਪਕਾਂ ਦੁਆਰਾ ਸਕੂਲ 'ਚ ਮਿੱਥੇ ਸਮੇਂ ਮੁਤਾਬਕ ਡਿਊਟੀ ਨਿਭਾਉਣ ਦੇ ਬਾਵਜੂਦ ਅਲੱਗ ਤੋਂ ਬਚਦੇ ਸਮੇਂ 'ਚ ਡਿਊਟੀ ਨਿਭਾਉਣ ਦੇ ਨਾਲ ਹੀ ਅਧਿਆਪਕਾਂ ਦੁਆਰਾ ਡਾਕ, ਮਿਡ-ਡੇਅ-ਮੀਲ ਤੇ ਹੋਰ ਦਫਤਰੀ ਕੰਮ ਵੀ ਕੀਤੇ ਜਾਂਦੇ ਹਨ। ਸਾਡੇ ਵੱਲੋਂ ਵਿਭਾਗ ਦੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਅਨੁਸਾਰ ਨਾਨ-ਟੀਚਿੰਗ ਸਟਾਫ ਡਿਊਟੀ ਬਤੌਰ ਬੀਐੱਲਓ ਲਗਾਏ ਜਾਣਗੇ ਤੇ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ। ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬੀਐੱਲਓ ਦੀ ਡਿਊਟੀ ਤੋਂ ਫਾਰਗ ਕੀਤਾ ਜਾਵੇ।

ਇਸ ਮੌਕੇ ਅਜੀਤਪਾਲ ਸਿੰਘ, ਮੇਜਰ ਸਿੰਘ, ਧਰਮਜੀਤ ਸਿੰਘ ਿਢੱਲੋਂ, ਹਰਦੇਵ ਸਿੰਘ ਮੁੱਲਾਂਪੁਰ, ਬੇਅੰਤ ਸਿੰਘ, ਸਤਵਿੰਦਰ ਸਿੰਘ, ਰੋਹਿਤ ਸਹਿਜਪਾਓ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੀਤ ਕੌਰ, ਮਨਜਿੰਦਰ ਕੌਰ, ਗਗਨਦੀਪ ਕੌਰ ਗਿੱਲ, ਕੁਲਜਿੰਦਰ ਸਿੰਘ, ਰਜਨੀ ਬਾਲਾ, ਸੇਰ ਸਿੰਘ, ਮਨੋਜ ਕੁਮਾਰ, ਅਵਤਾਰ ਸਿੰਘ, ਜਤਿੰਦਰ ਸਿੰਘ ਤੇ ਹੋਰ ਅਧਿਆਪਕ ਮੌਜੂਦ ਰਹੇ।