ਹਰਪ੍ਰਰੀਤ ਸਿੰਘ ਮਾਂਹਪੁਰ:ਜੌੜੇਪੁਲ ਜਰਗ:

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਐਗਰੋ ਕਾਰਪੋਰੇਸ਼ਨ ਦੇ ਡਾਇਰੈਕਟਰ ਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਲੱਖਾ ਰੌਣੀ ਵੱਲੋਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਰਹਿਨੁਮਾਈ ਹੇਠ ਪਿੰਡ ਰੌਣੀ ਦੇ ਨੌਜਵਾਨ ਖਿਡਾਰੀਆਂ ਲਈ ਕ੍ਰਿਕਟ ਦੀ ਸਪੋਰਟਸ ਕਿੱਟ ਭੇਟ ਕੀਤੀ ਗਈ। ਲੱਖਾ ਰੌਣੀ ਨੇ ਆਖਿਆ ਕਿ ਖੇਡਾਂ ਸਾਡੇ ਜੀਵਨ ਦਾ ਅਟੁੱਟ ਅੰਗ ਹਨ, ਜੋ ਸਾਨੂੰ ਰਿਸਟ ਪੁਸ਼ਟ ਰੱਖਦੀਆਂ ਹਨ। ਉਨ੍ਹਾਂ ਆਖਿਆ ਕਿ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਹੇਠ ਹਲਕੇ ਅੰਦਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਜਿਥੇ ਅਤਿ ਆਧੁਨਿਕ ਖੇਡ ਸਟੇਡੀਅਮ ਬਣ ਰਹੇ ਹਨ, ਉਥੇ ਹੀ ਨੌਜਵਾਨਾਂ ਨੂੰ ਜਿੰਮ ਦਾ ਸਾਮਾਨ ਅਤੇ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਹਰਦੀਪ ਰੌਣੀ, ਹੈਪੀ ਰੌਣੀ, ਸੰਮਤੀ ਮੈਂਬਰ ਰਮਨਦੀਪ ਕੌਰ ਖਾਲਸਾ, ਅਵਤਾਰ ਸਿੰਘ ਮੰਤਰੀ ਰੌਣੀ, ਮੀਨਾ ਰਾਣੀ ਪੰਚ, ਰੁਪਿੰਦਰ ਸਿੰਘ ਪੰਚ, ਦਵਿੰਦਰ ਸਿੰਘ ਮੰਗਾ, ਨੰਬਰਦਾਰ ਨਰਪਿੰਦਰ ਸਿੰਘ ਨੱਪੂ, ਕੁਲਦੀਪ ਫੌਜੀ, ਕਬੱਡੀ ਖਿਡਾਰੀ ਨੋਨਾ ਰੌਣੀ, ਹਰਦੀਪ ਸਿੰਘ ਰੌਣੀ, ਕਰਤਾਰ ਸਿੰਘ, ਸੰਦੀਪ ਸਿੰਘ, ਜਥੇ: ਬਲਵੰਤ ਸਿੰਘ, ਬਲਾਕੀ ਰੌਣੀ, ਸਿੰਗਾਰਾ ਸਿੰਘ ਆਦਿ ਹਾਜ਼ਰ ਸਨ।