ਸੰਜੀਵ ਗੁਪਤਾ, ਜਗਰਾਓਂ :

ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਤਾਇਨਾਤੀ ਦੌਰਾਨ ਪੁਲਿਸ ਵਿਭਾਗ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ 'ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਵਰਿੰਦਰ ਸਿੰਘ ਬਰਾੜ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਨਵਾਜੇ ਜਾਣਗੇ। ਪ੫ਾਪਤ ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਵਿਚ ਡੀਐੱਸਪੀ, ਐੱਸਪੀ ਅਤੇ ਐੱਸਐੱਸਪੀ ਦੇ ਪਦ 'ਤੇ ਰਹਿੰਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸੂਬੇ ਦੀ ਸੁਰੱਖਿਆ, ਕਈ ਅਹਿਮ ਪ੫ਾਪਤੀਆਂ ਵਿਚ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਵੱਲੋਂ ਜਿਸ ਬਹਾਦਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ। ਮੌਜੂਦਾ ਸਮੇਂ ਪੁਲਿਸ ਜ਼ਿਲ੍ਹਾ ਲੁਧਿਆਣਾ 'ਚ ਵੀ ਉਨ੍ਹਾਂ ਵੱਲੋਂ ਨਸ਼ਾ ਤਸੱਕਰੀ 'ਚ ਕਈ ਅਹਿਮ ਖੁਲਾਸੇ ਕਰਨ ਤੋਂ ਇਲਾਵਾ ਅਹਿਮ ਪ੫ਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਦੀਆਂ ਹੁਣ ਤੱਕ ਦੀਆਂ ਪੰਜਾਬ ਪੁਲਿਸ 'ਚ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਪੁਲਿਸ ਵਿਭਾਗ ਵੱਲੋਂ ਵਿਭਾਗ ਦੀ ਸਿਫਾਰਸ਼ 'ਤੇ ਉਨ੍ਹਾਂ ਦੀ ਰਾਸ਼ਟਰਪਤੀ ਮੈਡਲ ਲਈ ਚੋਣ ਹੋਈ। ਐੱਸਐੱਸਪੀ ਬਰਾੜ ਨੇ ਇਸ 'ਤੇ ਖੁਸ਼ੀ ਪ੫ਗਟ ਕਰਦਿਆਂ ਕਿਹਾ ਕਿ ਇਹ ਮੈਡਲ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਡੱਬੀ

-ਨਿਰਪੱਖ ਚੋਣਾਂ ਲਈ ਪੁਲਿਸ ਅਧਿਕਾਰੀਆਂ ਤੇ ਫੋਰਸ ਨੇ ਚੁੱਕੀ ਸਹੁੰ

ਜਗਰਾਓਂ ਪੁਲਿਸ ਲਾਈਨ ਵਿਚ ਜ਼ਿਲ੍ਹੇ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਸਮੂਹ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਫੋਰਸ ਨੇ ਨਿਰਪੱਖ ਚੋਣਾਂ ਲਈ ਸਹੁੰ ਚੁੱਕੀ। ਸਥਾਨਕ ਪੁਲਿਸ ਲਾਈਨ ਵਿਚ ਕਰਵਾਏ ਗਏ ਸਹੁੰ ਚੁੱਕ ਸਮਾਗਮ 'ਚ ਸਮੂਹ ਅਧਿਕਾਰੀਆਂ ਅਤੇ ਫੋਰਸ ਨੇ ਲੋਕਤੰਤਰ ਵਿਚ ਆਪਣੀ ਆਸਥਾ ਰੱਖਦੇ ਹੋਏ ਆਪਣੇ ਦੇਸ਼ ਦੀ ਲੋਕਤੰਤਰ ਪ੫ੰਪਰਾਵਾਂ ਨੂੰ ਬਣਾਏ ਰੱਖਣ ਅਤੇ ਸੰਤੁਤਰ ਅਤੇ ਸਵਤੰਤਰ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਿਡਰ ਹੋ ਕੇ ਧਰਮ, ਜਾਤੀ, ਸੁਮੰਦਾਇ, ਭਾਸ਼ਾ ਅਤੇ ਹੋਰ ਕਿਸੇ ਪ੫ੇਰਣਾ ਤੋਂ ਪ੫ਭਾਵਿਤ ਹੋਏ ਬਿਨ੍ਹਾਂ ਸਾਰੀਆਂ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦੇ ਇਸਤੇਮਾਲ ਦੀ ਵੀ ਸਹੁੰ ਚੁੱਕੀ। ਇਸ ਮੌਕੇ ਐੱਸਪੀ ਤਰੁਣ ਰਤਨ, ਐੱਸਪੀ ਗੁਰਦੀਪ ਸਿੰਘ, ਐੱਸਪੀ ਰੁਪਿੰਦਰ ਭਾਰਵਦਾਜ ਆਦਿ ਹਾਜ਼ਰ ਸਨ।