228) ਪਿੰਡ ਕਡਿਆਣਾ ਵਿਖੇ ਪ੍ਰਧਾਨ ਸਰਬਜੀਤ ਸਿੰਘ ਕਡਿਆਣਾ 'ਤੇ ਹੋਰ ਮੀਟਿੰਗ ਉਪਰੰਤ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ।

ਪੱਤਰ ਪ੍ਰੇਰਕ, ਲੁਧਿਆਣਾ : ਦਲਿਤ ਜਾਗਿ੍ਰਤੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਕਡਿਆਣਾ ਦੀ ਅਗਵਾਈ 'ਚ ਪਿੰਡ ਕਡਿਆਣਾ ਨੇੜੇ ਮੱਤੇਵਾੜਾ ਲੁਧਿਆਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 17 ਨਵੰਬਰ ਨੂੰ ਪਿੰਡ ਕਾਲਸ ਕਲਾਂ ਦੇ ਖੇਡ ਸਟੇਡੀਅਮ 'ਚ ਇਕ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪ੍ਰਧਾਨ ਕਡਿਆਣਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਲਿਤ ਜਾਗਿ੍ਰਤੀ ਫੈਡਰੇਸ਼ਨ ਪੰਜਾਬ ਦੇ ਸਮੂਹ ਮੈਂਬਰਾਂ ਅਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ 15 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 17 ਨਵੰਬਰ ਦਿਨ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭੋਗ ਪੈਣ ਉਪਰੰਤ ਕੀਰਤਨ ਰਾਹੀਂ ਸੰਤ ਸਰਵਨ ਦਾਸ, ਸੰਤ ਸੁਖਵਿੰਦਰ ਸਿੰਘ ਆਨੰਦਪੁਰ ਸਾਹਿਬ ਵਾਲੇ ਅਤੇ ਸੰਤ ਗੁਰਿੰਦਰ ਸਿੰਘ ਮਾਛੀਵਾੜਾ ਸਾਹਿਬ ਵਾਲੇ ਗੁਰੂ ਜੀ ਦੀ ਬਾਣੀ ਦਾ ਉਚਾਰਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਇਸ ਮੌਕੇ ਦਰਸ਼ਨ ਸਿੰਘ ਬੋੜੇ, ਸਾਬਕਾ ਸਰਪੰਚ ਅਮਰਜੀਤ ਸਿੰਘ ਰਾਏ, ਸਾਬਕਾ ਸਰਪੰਚ ਲੇਖ ਰਾਜ, ਸਤਨਾਮ ਸਿੰਘ, ਜੋਰਾ ਸਿੰਘ, ਸਰੂਪ ਸਿੰਘ, ਮੇਜਰ ਸਿੰਘ ਜਿਉਣੇਵਾਲ, ਰਾਮਕਿਸ਼ਨ ਸਤਿਆਣਾ, ਰਾਜਵਿੰਦਰ ਸਿੰਘ, ਸੀਤਾ ਰਾਮ ਆਦਿ ਹਾਜ਼ਰ ਸਨ।