ਜੇ.ਐੱਸ. ਖੰਨਾ, ਖੰਨਾ : ਸ਼੍ਰੀ ਗਣਪਤੀ ਮਹਾਉਤਸਵ ਮੌਕੇ ਸ਼ਿਵਪੁਰੀ ਮੰਦਿਰ 'ਚ ਸ਼੍ਰੀ ਗਣਪਤੀ ਮਹਾਉਤਸਵ 'ਚ ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਦੇ ਸਾਰੇ ਮੈਂਬਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਮੰਦਿਰ ਦੇ ਪੰਡਤ ਕਮਲ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਇਸ ਦਿਨ ਸ਼੍ਰੀਗਣੇਸ਼ ਚੌਥ ਧੂਮਧਾਮ ਨਾਲ ਮਨਾਈ ਜਾਂਦੀ ਹੈ। ਸ਼੍ਰੀਗਣੇਸ਼ ਦੇ ਜਨਮ ਦਿਨ ਦੇ ਉਤਸਵ ਨੂੰ ਗਣੇਸ਼ ਚੌਥ ਦੇ ਰੂਪ 'ਚ ਜਾਣਿਆ ਜਾਂਦਾ ਹੈ। ਸ਼੍ਰੀਗਣੇਸ਼ ਚੌਥ ਦੇ ਦਿਨ ਭਗਵਾਨ ਗਣੇਸ਼ ਨੂੰ ਬੁੱਧੀ, ਬਖ਼ਤਾਵਰੀ ਤੇ ਸੁਭਾਗ ਦੇ ਦੇਵਤੇ ਦੇ ਰੂਪ 'ਚ ਪੂਜਿਆ ਜਾਂਦਾ ਹੈ। ਸਾਰੇ ਮੈਬਰਾਂ ਨੇ ਆਰਤੀ ਕੀਤੀ ਤੇ ਸ਼੍ਰੀ ਗਣਪਤੀ ਮਹਾਰਾਜ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਵਿਪਨ ਚੰਦਰ ਗੇਂਦ, ਪ੍ਰਧਾਨ ਸੁਬੋਧ ਮਿੱਤਲ, ਵਾਇਸ ਪ੍ਰਧਾਨ ਅਜੈ ਮਿੱਤਲ, ਰਵਿੰਦਰ ਕੁਮਾਰ ਰਵੀ, ਕਮਲ ਕਪੂਰ, ਵਿਕਾਸ ਅੱਗਰਵਾਲ, ਸੰਜੈ ਭਸੀਨ, ਰਜੇਸ਼ ਕੁਮਾਰ, ਡਾ ਰਾਹੁਲ ਸ਼ੁਕਲਾ, ਅਵਤਾਰ ਮੌਰਿਆ, ਜਤਿੰਦਰ ਨਾਰੰਗ, ਅਸ਼ਵਨੀ ਗੋਇਲ, ਮੁਨੀਸ਼ ਅਗਰਵਾਲ, ਰਮੇਸ਼ ਗੁਜਰਾਲ, ਸੁਰਿੰਦਰ ਮਾਨ, ਜਤਿੰਦਰ ਨਿਖਿਲ ਆਦਿ ਹਾਜ਼ਰ ਸਨ।