ਗੌਰਵ ਕੁਮਾਰ ਸਲੂਜਾ/ਲੁਧਿਆਣਾ

ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਪਾਵਰਕਾਮ ਮੁਲਾਜ਼ਮਾਂ ਵੱਲੋਂ ਲਾਪਰਵਾਹੀ ਕਰਨ ਦੇ ਮਾਮਲੇ ਅਕਸਰ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਇਸੇ ਹੀ ਤਰ੍ਹਾਂ ਦਾ ਮਾਮਲਾ ਸ਼ਹਿਰ ਦੇ ਕਾਰਾਬਾਰਾ ਰੋਡ ਤੇ ਦੇਖਣ ਨੂੰ ਮਿਲਿਆ ਹੈ ਕਿ ਕਾਰਪੋਰੇਸ਼ਨ ਦਫਤਰ ਦੇ ਬਾਹਰ ਲੱਗੇ ਬਿਜਲੀ ਦੇ ਖੰਬੇ ਤੇ ਮੀਟਰ ਦੇ ਬਕਸਿਆਂ ਦੀ ਖ਼ਸਤਾ ਹਾਲਤ ਹੋਣ ਕਾਰਨ ਮੀਟਰਾਂ ਦੇ ਖੁੱਲ੍ਹੇ ਬਕਸੇ ਤੇ ਤਾਰਾਂ ਦੇ ਨੰਗੇ ਜੋੜ, ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ।

ਮੌਕੇ 'ਤੇ ਮੌਜੂਦ ਨੇੜੇ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿਚ ਲੱਗੇ ਖੰਭਿਆਂ 'ਤੇ ਮੀਟਰ ਦੇ ਬਕਸੇ ਖੁੱਲ੍ਹੇ ਤੇ ਤਾਰਾਂ ਦੇ ਨੰਗੇ ਜੋੜ ਹੋਣ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਰਾਹਗੀਰ ਨੂੰ ਟ੍ਰੈਫਿਕ ਵਿੱਚੋਂ ਲੰਘਣ ਕਾਰਨ ਕਈ ਵਾਰ ਕਰੰਟ ਲੱਗ ਚੁੱਕਾ ਹੈ। ਹੈਰਾਨਗੀ ਦੀ ਗੱਲ ਤਾਂ ਇਹ ਦੇਖਣ ਨੂੰ ਮਿਲੀ ਕਿ ਹਰ 2 ਮਹੀਨੇ ਬਾਦ ਬਿਜਲੀ ਦਾ ਬਿੱਲ ਕੱਢਣ ਆਉਂਦੇ ਮੀਟਰ ਰੀਡਰ ਤੇ ਬਿਜਲੀ ਮਹਿਕਮੇ ਦੇ ਲਾਈਨਮੈਨ ਲਾਈਟ ਠੀਕ ਕਰਨ ਅਕਸਰ ਇੱਥੇ ਆਉਂਦੇ ਰਹਿੰਦੇ ਹਨ ਅਤੇ ਇਹ ਸਭ ਕੁਝ ਦੇਖਦੇ ਹੋਏ ਵੀ ਅਣਦੇਖਾ ਕਰ ਦਿੰਦੇ ਹਨ। ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਿੱਲ ਕੱਢਣ ਆਏ ਮੀਟਰ ਰੀਡਰ ਵੱਲੋਂ ਵੀ ਅੰਦਾਜ਼ੇ ਨਾਲ ਹੀ ਦੁਕਾਨਾਂ ਤੇ ਘਰਾਂ ਦੇ ਬਿੱਲ ਕੱਢ ਦਿੱਤੇ ਜਾਂਦੇ ਹਨ ਕਿਉਂਕਿ ਬਕਸਿਆਂ ਦੀ ਖ਼ਸਤਾ ਹਾਲਤ ਹੋਣ ਕਾਰਨ ਮੀਂਹ ਦੇ ਪਏ ਪਾਣੀ ਨਾਲ ਮੀਟਰ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਪਰ ਮੀਟਰ ਰੀਡਰ ਵੱਲੋਂ ਇਹ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦੇਣ ਦੀ ਬਜਾਏ ਅੰਦਾਜ਼ੇ ਨਾਲ ਹੀ ਦੁਕਾਨਾਂ ਦੇ ਬਿੱਲ ਕੱਢ ਦਿੱਤੇ ਜਾਂਦੇ ਹਨ। ਹੈਰਾਨਗੀ ਦੀ ਗੱਲ ਤਾਂ ਇਹ ਦੇਖਣ ਨੂੰ ਮਿਲੀ ਕਿ ਮੀਟਰ ਦੇ ਬਕਸਿਆਂ ਵਿੱਚੋਂ 1 ਮੀਟਰ ਇਕ ਤਾਰ ਦੇ ਸਹਾਰੇ ਪਿਛਲੇ ਤਿੰਨ ਮਹੀਨਿਆਂ ਤੋਂ ਬਕਸੇ ਤੋਂ ਜ਼ਮੀਨ ਵੱਲ ਨੂੰ ਲਟਕ ਰਿਹਾ ਹੈ ਪਰ ਮੀਟਰ ਰੀਡਰਾਂ ਵੱਲੋਂ ਅੰਦਾਜ਼ੇ ਨਾਲ ਬਿੱਲ ਕੱਢ ਦਿੱਤੇ ਜਾਂਦੇ ਪਰ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਦੁਕਾਨ ਜਾ ਘਰ ਦਾ ਮੀਟਰ ਲਟਕ ਰਿਹਾ ਹੈ।

ਲੋਕਾਂ ਦਾ ਪ੍ਰਗਟਾਵਾ

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਾ ਤਾ ਇਲਾਕੇ ਦੇ ਐੱਸਡੀਓ ਬਿਜਲੀ ਦਫਤਰ ਵਿਚ ਆਪਣੀ ਸੀਟ 'ਤੇ ਮਿਲਦੇ ਹਨ ਨਾ ਹੀ ਸਰਕਾਰੀ ਨੰਬਰ 'ਤੇ ਫੋਨ ਚੱਕ ਕੇ ਗੱਲ ਕਰਨੀ ਵਾਜਬ ਸਮਝਦੇ ਹਨ। ਜਦੋ ਪੰਜਾਬੀ ਜਾਗਰਣ ਟੀਮ ਨੇ ਇਲਾਕੇ ਦੇ ਐੱਸਡੀਓ ਨਵਜੋਤ ਸਿੰਘ ਿਢੱਲੋਂ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਫੋਨ ਨਹੀਂ ਚੁੱਕਿਆ।

ਜਦੋਂ ਇਸ ਸਬੰਧੀ ਇਲਾਕੇ ਦੇ ਐਕਸੀਅਨ ਰਮੇਸ ਕੌਂਸ਼ਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੀਟਰਾਂ ਦੇ ਬਕਸੇ ਨੀਵੇਂ ਲੱਗੇ ਹੋਣ ਤੇ ਜੰਗ ਲੱਗਣ ਕਾਰਨ ਕਾਫੀ ਖਸਤਾ ਹਾਲਤ ਵਿਚ ਹਨ ਸਾਡੀ ਟੀਮ ਵੱਲੋਂ ਦਿਨ ਬ ਦਿਨ ਮੀਟਰਾਂ ਨੂੰ ਨਵੇਂ ਬਕਸਿਆਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਜਲਦੀ ਇਨ੍ਹਾਂ ਮੀਟਰਾਂ ਨੂੰ ਨਵੇਂ ਬਕਸੇ ਲਗਾ ਕੇ ਤਬਦੀਲ ਕਰ ਦਿੱਤਾ ਜਾਵੇਗਾ। ਜਦੋਂ ਉਨ੍ਹਾਂ ਕੋਲੋਂ ਨੰਗੇ ਤਾਰਾਂ ਦੇ ਜੋੜ ਅਤੇ ਮੀਟਰ ਬਕਸਿਆਂ ਵਿੱਚੋਂ ਇਕ ਤਾਰ ਸਹਾਰੇ ਲਟਕ ਰਹੇ ਮੀਟਰ ਦੇ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਲਦੀ ਉਨ੍ਹਾਂ ਦੀ ਟੀਮ ਮੌਕਾ ਦੇਖ ਕੇ ਤਾਰਾਂ ਦੇ ਨੰਗੇ ਜੋੜਾਂ ਨੂੰ ਕਵਰ ਕਰੇਗੀ ਤੇ ਲਟਕ ਰਹੇ ਮੀਟਰ ਦੀ ਜਾਂਚ ਪੜਤਾਲ ਕਰੇਗੀ।