ਗੌਰਵ ਕੁਮਾਰ ਸਲੂਜਾ,ਲੁਧਿਆਣਾ : 66ਕੇਵੀ ਤੋਂ ਚੱਲਦੇ 11ਕੇਵੀ ਬੀਕੇ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲੱਗਦੇ ਇਲਾਕੇ ਜਿਵੇਂ ਗੁਰੂ ਹਰ ਰਾਏ ਨਗਰ, ਕੌਨਵੈਂਟ ਸਕੂਲ ਰੋਡ,ਇੰਡਸਟਰੀ ਏਰੀਆ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਇਹ ਜਾਣਕਾਰੀ ਛਾਉਣੀ ਮੁਹੱਲਾ ਬਿਜਲੀ ਘਰ ਦੇ ਜੇਈ ਵਰੁਣ ਸ਼ਰਮਾ ਵੱਲੋਂ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲੱਗਦੇ ਇਲਾਕੇ ਜਿਵੇਂ ਮਨਜੀਤ ਨਗਰ, ਫੌਜੀ ਮਹੱਲਾ, ਮਨੋਹਰ ਨਗਰ, ਆਜਾਦ ਨਗਰ, ਬੱਸ ਸਟੈਂਡ ਇਲਾਕੇ ਦੀ ਬਿਜਲੀ ਸਪਲਾਈ 15 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਨਾਲ ਹੀ ਦੂਜੇ ਪਾਸੇ ਜੈਨ ਹੌਜ਼ਰੀ ਕੰਪਲੈਕਸ, ਨੂਰਵਾਲਾ ਪਿੰਡ, ਕਾਕੋਵਾਲ ਪਿੰਡ, ਸ਼ਿਮਲਾ ਕਲੋਨੀ,ਨਿਊ ਬਸੰਤ ਵਿਹਾਰ,ਲਾਜਪਤ ਨਗਰ,ਜੀਐਮਟੀ ਕਲੋਨੀ, ਜਸਵਾਲ ਕਲੋਨੀ,ਵਿਸ਼ਾਲ ਕਾਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਇਸ ਦੇ ਨਾਲ ਹੀ ਐੱਚਐੱਮ ਕਲੋਨੀ,ਐੱਚਈ ਕਲੋਨੀ, ਗੋਲ ਮਾਰਕੀਟ, ਐੱਲਆਈਜੀ, ਐੱਚਆਈਜੀ,ਐੱਲਆਈਜੀ ਕਲੋਨੀ,ਲਵਲੀ ਸਵੀਟ ਅਤੇ ਨੇੜੇੇ ਦੀ ਮਾਰਕੀਟ,ਬੀਸੀਐਮ ਸਕੂਲ,ਰਾਜੀਵ ਗਾਂਧੀ ਕਾਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਵੀ 15 ਅਪਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਹ ਜਾਣਕਾਰੀ ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਵੱਲੋਂ ਦਿੱਤੀ ਗਈ ਹੈ।

Posted By: Rajnish Kaur