ਸਰਵਣ ਸਿੰਘ ਭੰਗਲਾਂ, ਸਮਰਾਲਾ : ਸਰਕਾਰ ਵੱਲੋਂ ਬਣਾਏ ਗਏ ਬਿਜਲੀ ਸੋਧ ਬਿਲ 2020 ਦੇ ਖ਼ਿਲਾਫ ਬਿਜਲੀ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜਥੇਬੰਦੀਆਂ ਤੇ ਅਧਾਰਿਤ ਪੀਐਸਈਬੀ ਇੰਪਲਾਈਜ ਜੁਆਇੰਟ ਫੋਰਮ ਦੀ ਹੋਈ ਬੈਠਕ ਦੌਰਾਨ ਇਸ ਬਿਲ ਦਾ ਸਖਤ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ ਸਕੱਤਰ, ਕਰਮਚੰਦ, ਕੁਲਦੀਪ ਸਿੰਘ ਖੰਨਾ, ਰਣਬੀਰ ਸਿੰਘ ਪਾਤੜਾਂ, ਕੌਰ ਸਿੰਘ ਸੋਹੀ, ਜੈਲ ਸਿੰਘ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਅਵਤਾਰ ਸਿੰਘ ਕੈਂਥ, ਹਰਪਾਲ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਦੁਮਨਾ, ਜਗਜੀਤ ਸਿੰਘ, ਬਿ੍ਜ ਲਾਲ, ਰਵੇਲ ਸਿੰਘ ਸਹਾਏਪੁਰ, ਅਸ਼ੋਕ ਕੁਮਾਰ, ਸਿਕੰਦਰ ਨਾਥ ਅਤੇ ਸੁਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਤੇ ਇੰਜੀਨੀਅਰ 1 ਜੂਨ ਨੂੰ ਬਿਜਲੀ ਸੋਧ ਬਿਲ-2020 ਵਿਰੁੱਧ ਕਾਲੇ ਬਿੱਲੇ ਲਾ ਕੇ ਰੋਸ ਰੈਲੀਆਂ ਕਰਨਗੇ।