ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਅਤੇ ਪਦਮ ਸ਼੍ਰੀ ਡਾ.ਬਲਦੇਵ ਸਿੰਘ ਢਿੱਲੋਂ ਵੱਲੋਂ ਪੀਏਯੂ

ਸਥਿਤ ਅਜਾਇਬ ਘਰ ਵਿਖੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੀ ਪੀਏਯੂ ਦੇ ਅਜਾਇਬ ਘਰ ਦੀ ਤਸਵੀਰ ਪੇਸ਼ ਕਰਦੀ ਡਾਕੂਮੈਂਟਰੀ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵੀਸੀ ਢਿੱਲੋਂ ਨੇ ਕਿਹਾ ਕਿ ਸੰਨ 1974 ਵਿੱਚ ਤਿਆਰ ਹੋਇਆ। ਇਹ ਅਜਾਇਬ ਘਰ ਪੰਜਾਬ ਦੇ ਸਭਿਆਚਾਰ ਦਾ ਅਨਮੋਲ ਖਜ਼ਾਨਾ ਹੈ ਜਿਸ ਨੂੰ ਹਰਪ੍ਰੀਤ ਸੰਧੂ ਨੇ

ਬਾਖੂਬੀ ਸਾਂਭਣ ਦਾ ਉਪਰਾਲਾ ਕੀਤਾ ਹੈ।

ਉਨ੍ਹਾਂ ਉਮੀਦ ਜਤਾਈ ਕਿ ਇਹ ਡਾਕੂਮੈਂਟਰੀ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀਆਂ ਤੱਕ ਪਹੁੰਚੇਗੀ। ਵੀਸੀ ਢਿੱਲੋਂ ਨੇ ਕਿਹਾ ਕਿ ਇਸ ਡਾਕੂਮੈਂਟਰੀ ਵਿੱਚ ਪੰਜਾਬ ਦੇ ਉਸ ਪਿਛੋਕੜ ਦੀ ਝਲਕ ਵਿਖਾਈ ਗਈ ਹੈ ਜਿਸ ਨੂੰ ਪੀਏਯੂ ਨੇ ਅਜਾਇਬ ਘਰ ਰਾਹੀਂ ਕਈ ਦਹਾਕਿਆਂ ਤੋਂ ਸਜੋ ਕੇ ਰੱਖਿਆ ਹੈ। ਉਨ੍ਹਾਂ ਫਿਲਮਕਾਰਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਇਸ ਅਜਾਇਬ ਘਰ ਨੂੰ ਅੰਦਰੋਂ ਵਿਖਾ ਸਕਦੇ ਹਨ। ਸਮਾਗਮ ਨੂੰ ਡੀਨ ਡਾ.ਸੰਦੀਪ ਬੈਂਸ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਡਾ.ਸਰਬੀ ਮਹਾਜਨ ਵੱਲੋਂ ਕੀਤਾ ਗਿਆ।

ਸਮਾਪਤੀ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਆਈਆਂ ਹੋਈਆਂ ਸਭ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਐੱਸ ਸੰਧੂ, ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਪੀਏਯੂ ਡਾ.ਤੇਜਿੰਦਰ ਸਿੰਘ ਰਿਆੜ, ਐੱਸਡੀਐੱਮ ਅਮਰਿੰਦਰ ਮੱਲੀ, ਡਾ.ਅਨਿਲ ਸ਼ਰਮਾ, ਡਾ.ਦੀਪਿਕਾ, ਡਾ.ਸੁਮੀਤ, ਡਾ.ਕਿਰਨ ਬੈਂਸ, ਜਸਮੇਲ ਸਿੰਘ, ਵਿਵੇਕ ਸੱਗੜ, ਸੋਨੂੰ ਨੀਲੀਬਾਰ, ਸੰਜੀਵ ਕੁਮਾਰ, ਅਤੇ ਬੀਐੱਸ ਸੰਧੂ ਸਮੇਤ ਕਈ ਹੋਰ ਉੱਘੀਆਂ ਸ਼ਖਸੀਅਤਾਂ ਵੀ ਹਾਜ਼ਰ ਸਨ।

Posted By: Tejinder Thind