ਪੱਤਰ ਪੇ੍ਰਰਕ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ਏਡਜ਼ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪਿੰ੍ਸੀਪਲ ਨਵਤੇਜ ਸ਼ਰਮਾ ਨੇ ਦੱਸਿਆ ਇਸ ਮੁਕਾਬਲੇ 'ਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਏਡਜ਼ ਬਿਮਾਰੀ ਸਬੰਧੀ ਵੱਖ-ਵੱਖ ਪ੍ਰਭਾਵਾਂ ਨੂੰ ਦਰਸਾਉਂਦੇ ਹੋਏ ਪੋਸਟਰ ਬਣਾਏ ਗਏ। ਸਕੂਲ ਦੇ ਸਾਇੰਸ ਅਧਿਆਪਕਾਵਾਂ ਅਨੀਤਾ ਰਾਣੀ ਤੇ ਗਗਨ ਭਾਟੀਆ ਵੱਲੋਂ ਵਿਦਿਆਰਥੀਆਂ ਨੂੰ ਏਡਜ਼ ਦੀ ਬਿਮਾਰੀ ਦੇ ਲੱਛਣਾਂ, ਪ੍ਰਭਾਵਾਂ ਤੇ ਇਸ ਤੋਂ ਬਚਾਓ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਪਿੰ੍ਸੀਪਲ ਨਵਤੇਜ ਸ਼ਰਮਾ ਨੇ ਕਿਹਾ ਕਿ ਉੱਚਾ ਤੇ ਸੁੱਚਾ ਨੈਤਿਕ ਜੀਵਨ ਹੀ ਇਸ ਬਿਮਾਰੀ ਤੋਂ ਬਚਣ ਦਾ ਪਹਿਲਾ ਉਪਾਅ ਹੈ। ਉਨਾਂ੍ਹ ਕਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸੇਵਾ ਲੈਂਦੇ ਹੋਏ ਤੇ ਸਰੀਰਕ ਸੁੰਦਰਤਾ ਉਪਾਅ ਆਦਿ ਕਰਦੇ ਹੋਏ, ਏਡਜ਼ ਸੰਬੰਧੀ ਪੋ੍ਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਨਰਸੀ ਸਿੰਘ, ਪਰਮਜੀਤ ਸਿੰਘ, ਗੁਲਜ਼ਾਰ ਮੁਹੰਮਦ ਇਕੋਲਾਹਾ, ਅਨੀਤਾ ਰਾਣੀ ਲਾਇਬੇ੍ਰਰੀਅਨ, ਪਿ੍ਰਤਪਾਲ ਕੌਰ ਆਦਿ ਹਾਜ਼ਰ ਸਨ।