ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਸਮਰਾਲਾ ਦੀ ਵਾਂਗਡੋਰ ਪਰਮਜੀਤ ਸਿੰਘ ਿਢੱਲੋਂ ਦੇ ਹੱਥ ਦੇਣ ਤੋਂ ਬਾਅਦ ਉਨ੍ਹਾਂ ਵੱਲੋਂ ਸੱਦੀ ਗਈ ਪਹਿਲੀ ਬੈਠਕ 'ਚ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਸਰਕਲ ਪ੍ਰਧਾਨਾਂ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਹੋਏ। ਬੈਠਕ ਦੀ ਪ੍ਰਧਾਨਗੀ ਕਰਦਿਆਂ ਪਰਮਜੀਤ ਸਿੰਘ ਿਢੱਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਤੇ ਵਾਅਦਾ ਖਿਆਫ਼ੀਆਂ ਖਿਲਾਫ਼ ਲੋਕ ਰੋਹ ਨੂੰ ਹੋਰ ਪ੍ਰਚੰਡ ਕਰਨ ਲਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਵੱਲੋਂ ਹਲਕਾ ਸਮਰਾਲਾ ਦੇ ਸਰਕਲ ਢਾਂਚੇ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਖਤਿਆਰ ਕੀਤੀ ਨਵੀਂ ਰਣਨੀਤੀ ਤਹਿਤ ਸਰਕਲ ਪੱਧਰ 'ਤੇ 31 ਮੈਂਬਰੀ ਜਥੇਬੰਦਕ ਕਮੇਟੀ ਦਾ ਗਠਨ ਇੱਕ ਹਫ਼ਤੇ ਦੇ ਅੰਦਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਲਕੇ ਦੇ ਸੀਨੀਅਰ ਤੇ ਮਿਹਨਤੀ ਵਰਕਰਾਂ ਦਾ ਨਾਂ ਸਲਾਹ ਮਸ਼ਵਰਾ ਕਰ ਕੇ ਜ਼ਿਲ੍ਹਾ ਕਮੇਟੀ ਲਈ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮਰਾਲਾ ਹਲਕੇ ਦੇ 208 ਪੋਿਲੰਗ ਬੂਥਾਂ ਦੀਆਂ ਕਮੇਟੀਆਂ ਬਣਾ ਕੇ ਬਕਾਇਦਾ ਰੂਪ 'ਚ ਹਾਈਕਮਾਂਡ ਨੂੰ ਭੇਜ ਦਿੱਤੀਆਂ ਗਈਆਂ ਹਨ, ਇਨ੍ਹਾਂ ਕਮੇਟੀਆਂ ਦੀ ਸਮੇਂ-ਸਮੇਂ ਸਿਰ ਮੀਟਿੰਗ ਕਰ ਕੇ ਪਾਰਟੀ ਦਾ ਪ੍ਰਰੋਗਰਾਮ ਤੇ ਏਜੰਡਾ ਘਰ-ਘਰ ਪਹੁੰਚਾਇਆ ਜਾਵੇਗਾ। ਪਾਰਟੀ ਵੱਲੋਂ ਲੋਕਾਂ ਨਾਲ਼ ਧੋਖਾ ਕਰ ਕੇ ਬਣੀ ਸਰਕਾਰ ਨੂੰ ਹੁਣ ਲੋਕਾਂ ਦੇ ਹੀ ਵੋਟ ਅਧਿਕਾਰ ਨਾਲ਼ ਸੱਤਾ ਤੋਂ ਲਾਂਭੇ ਕਰਨ ਲਈ ਯੋਜਨਾਬੱਧ ਤਰੀਕੇ ਨਾਲ਼ ਪੰਜਾਬ ਦੀ ਆਵਾਮ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਰਾਜ ਸੱਤਾ ਦਾ ਸੁੱਖ ਭੋਗਣ ਦੀ ਲਾਲਸਾ ਦਾ ਅੰਤ ਇਨ੍ਹਾਂ ਵਿਧਾਨ ਸਭਾ ਦੇ ਨਤੀਜ਼ਿਆਂ ਦੇ ਨਾਲ਼ ਹੀ ਹੋ ਜਾਵੇਗਾ। ਇਸ ਮੌਕੇ ਹਰਜਤਿੰਦਰ ਸਿੰਘ ਬਾਜਵਾ, ਅਮਰੀਕ ਸਿੰਘ ਹੇੜੀਆਂ, ਕੁਲਦੀਪ ਸਿੰਘ ਜਾਤੀਵਾਲ, ਜਸਪਾਲ ਸਿੰਘ ਜੱਜ, ਸ਼ੁਸ਼ੀਲ ਖੁੱਲਰ, ਰਣਜੀਤ ਸਿੰਘ ਹਰਬੰਸਪੁਰਾ, ਹਰਦੀਪ ਸਿੰਘ ਬਹਿਲੋਲਪੁਰ (ਸਾਰੇ ਸਰਕਲ ਪ੍ਰਧਾਨ), ਜਸਮੇਲ ਸਿੰਘ ਬੌਂਦਲ਼ੀ, ਬਹਾਦਰ ਸਿੰਘ ਮਾਣਕੀ, ਗੁਰਮੀਤ ਸਿੰਘ ਭੌਰਲਾ, ਦੇਸ਼ਰਾਜ਼ ਸਿੰਘ ਰਹੀਮਾਬਾਦ, ਭਗਤ ਸਿੰਘ ਮਹਿਦੂਦਾਂ, ਸੁਰਿੰਦਰ ਸਿੰਘ ਉਟਾਲਾਂ, ਰਜਿੰਦਰ ਸਿੰਘ ਿਢੱਲੋਂ, ਸੁਰਿੰਦਰਪਾਲ ਸਿੰਘ ਿਢੱਲੋਂ, ਅੰਮਿ੍ਤਪਾਲ ਸਿੰਘ ਗੁਰੋਂ ਲੱਧੜਾਂ, ਦਲਜੀਤ ਸਿੰਘ ਬੂਲੇਪੁਰ, ਜਗਦੀਪ ਸਿੰਘ ਗਿੱਲ, ਹਰਜੋਤ ਸਿੰਘ ਮਾਂਗਟ, ਸ਼ੰਕਰ ਕਲਿਆਣ, ਗੁਰਜੀਤ ਸਿੰਘ ਮਿੱਠੇਵਾਲ਼, ਸਰਬਜੀਤ ਸਿੰਘ ਢੰਡੇ, ਜੋਗਿੰਦਰ ਸਿੰਘ, ਦਲਬੀਰ ਸਿੰਘ ਕੰਗ ਤੇ ਪੀਏ ਮਨਦੀਪ ਸਿੰਘ ਚੌਪੜਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

———————

ਕਾਰਜਸ਼ੀਲ ਵਿੰਗਾਂ ਦਾ ਵੀ ਕਰਾਂਗੇ ਵਿਸਥਾਰ

ਪਰਮਜੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਮੀਟਿੰਗ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਤੋਂ ਤੰਗ ਹੋਏ ਹਰ ਵਰਗ ਦੇ ਲੋਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਤਰ ਕਰਨ ਲਈ ਹੁਣ ਐੱਸਸੀ, ਬੀਸੀ, ਇਸਤਰੀ ਤੇ ਯੂਥ ਵਿੰਗ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਦਾ ਵਿਸਥਾਰ ਵੀ ਕੀਤਾ ਜਾਵੇਗਾ।