ਹਾਈ ਕਮਾਂਡ ਨੂੰ ਫੈਸਲੇ 'ਤੇ ਗੌਰ ਕਰਨ ਲਈ ਦਿੱਤਾ 10 ਦਿਨ ਦਾ ਅਲਟੀਮੇਟਮ

ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸਮਰਾਲਾ 'ਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਕੋਰ ਕਮੇਟੀ ਮੈਂਬਰ ਪਰਮਜੀਤ ਸਿੰਘ ਿਢੱਲੋਂ ਨੂੰ ਸੌਂਪੇ ਜਾਣ ਦੇ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਖੀਰਨੀਆਂ ਤੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਦੀ ਹਾਈਕਮਾਂਡ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ।

ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਤੇ ਬੀਬੀ ਬਲਜਿੰਦਰ ਕੌਰ ਖੀਰਨੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਹਾਈਕਮਾਂਡ ਨੇ ਹਲਕੇ 'ਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਿਢੱਲੋਂ ਨੂੰ ਸੌਂਪਣ ਵੇਲੇ ਉਨ੍ਹਾਂ ਤੋਂ ਇਲਾਵਾ ਕਿਸੇ ਵੀ ਆਗੂ ਤੇ ਵਰਕਰ ਨੂੰ ਭਰੋਸੇ 'ਚ ਨਹੀਂ ਲਿਆ। ਹਾਈਕਮਾਂਡ ਦੇ ਇਸ ਫੈਸਲੇ ਖ਼ਿਲਾਫ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਦੇ ਹੋਰ ਅਹੁਦੇਦਾਰਾਂ 'ਚ ਕਾਫੀ ਰੋਸ ਫੈਲ ਗਿਆ ਹੈ, ਉਨ੍ਹਾਂ ਕਿਹਾ ਕਿ ਪਿਛਲੀ ਵਾਰੀ ਵੀ ਹਾਈਕਮਾਂਡ ਨੇ ਖੀਰਨੀਆਂ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਕਿਨਾਰ ਕਰਦੇ ਹੋਏ ਹਲਕਾ ਸਮਰਾਲਾ ਦੀ ਟਿਕਟ ਸੀਨੀਅਰ ਆਗੂ ਜਥੇ. ਸੰਤਾ ਸਿੰਘ ਉਮੈਦਪੁਰੀ ਨੂੰ ਦੇ ਦਿੱਤੀ ਸੀ ਪਰ ਫਿਰ ਵੀ ਉਨ੍ਹਾਂ ਨੇ ਹਾਈਕਮਾਂਡ ਦਾ ਸਤਿਕਾਰ ਕਰਦੇ ਹੋਏ ਵਿਧਾਨ ਸਭਾ ਦੀਆਂ ਚੋਣਾਂ 'ਚ ਉਮੈਦਪੁਰੀ ਦਾ ਡੱਟਵਾਂ ਸਾਥ ਦਿੱਤਾ ਸੀ। ਜਦਕਿ ਇਸ ਵਾਰੀ ਜਥੇ. ਉਮੈਦਪੁਰੀ ਦੇ ਚੋਣ ਮੈਦਾਨ 'ਚੋਂ ਹਟਣ ਤੋਂ ਬਾਅਦ ਪਾਰਟੀ ਦੇ ਮੁੱਖ ਸੇਵਾਦਾਰ ਦਾ ਅਹੁਦਾ ਪਰਮਜੀਤ ਿਢੱਲੋਂ ਨੂੰ ਦੇਣਾ ਠੀਕ ਨਹੀਂ ਹੈ। ਕਿਉਂਕਿ ਹਲਕਾ ਸਮਰਾਲਾ ਦੀ ਟਿਕਟ ਦੀ ਦਾਅਵੇਦਾਰੀ 'ਤੇ ਵੱਡਾ ਹੱਕ ਖੀਰਨੀਆਂ ਪਰਿਵਾਰ ਦਾ ਹੀ ਬਣਦਾ ਹੈ। ਯੂਥ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਕਿਹਾ ਕਿ ਹਾਈਕਮਾਂਡ ਨੂੰ ਚਾਹੀਦਾ ਸੀ ਕਿ ਉਹ ਇਸ ਵੱਡੀ ਜ਼ਿੰਮੇਵਾਰੀ ਨੂੰ ਸੌਂਪਣ ਵੇਲੇ ਸਾਰੇ ਆਗੂਆਂ ਤੇ ਅਹੁਦੇਦਾਰਾਂ ਨੂੰ ਭਰੋਸੇ 'ਚ ਲੈਂਦੀ ਤੇ ਇਹ ਅਹੁਦਾ ਪਾਰਟੀ ਨਾਲ ਜੁੜੇ ਕਿਸੇ ਟਕਸਾਲੀ ਪਰਿਵਾਰ ਨੂੰ ਦਿੱਤਾ ਜਾਂਦਾ। ਉਕਤ ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਇਸ ਫੈਸਲੇ 'ਤੇ ਮੁੜ ਗੌਰ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਇਸ ਫੈਸਲੇ 'ਤੇ ਦੁਬਾਰਾ ਗੌਰ ਨਾਂ ਕੀਤਾ ਤਾਂ ਉਹ ਅਸਤੀਫਿਆਂ ਦਾ ਦੌਰ ਸ਼ੁਰੂ ਕਰ ਕੇ ਵੱਖਰੇ ਤੌਰ 'ਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਇੰਦਰਜੀਤ ਸਿੰਘ ਲੋਪੋਂ ਚੇਅਰਮੈਨ, ਜੋਗਿੰਦਰ ਸਿੰਘ ਸੇਹ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਘਰਖਣਾਂ ਸਾਬਕਾ ਚੇਅਰਮੈਨ, ਆਲਮਦੀਪ ਸਿੰਘ ਮੱਲਮਾਜਰਾ ਸਟੇਟ ਡੈਲੀਗੇਟ, ਗੁਰਮੀਤ ਸਿੰਘ ਢੀਂਡਸਾ ਸਰਕਲ ਪ੍ਰਧਾਨ ਐੱਸਸੀ ਵਿੰਗ, ਹਰਪ੍ਰਰੀਤ ਸਿੰਘ ਬਾਲਿਓਂ, ਲਾਲਾ ਮੰਗਤ ਰਾਏ, ਨੀਰਜ ਸਿਹਾਲਾ, ਕੌਂਸਲਰ ਡਾ. ਸਿਕੰਦਰ ਸਿੰਘ, ਪਵਨ ਮਾਦਪੁਰ, ਯਾਦਵਿੰਦਰ ਸਿੰਘ ਯਾਦੂ ਭੰਗਲਾਂ, ਅਮਿਤ ਮੋਦਗਿੱਲ, ਬਲਵਿੰਦਰ ਸਿੰਘ ਬੰਬ, ਸ਼ਿਵ ਕੁਮਾਰ ਸ਼ਿਵਲੀ, ਬੇਅੰਤ ਸਿੰਘ ਬਲਾਲਾ, ਸੁਰਜੀਤ ਸਿੰਘ ਨੀਲੋਂ, ਮਨਜੀਤ ਕੌਰ, ਸ਼ਾਲੂ ਰਾਣੀ, ਰਮਨਦੀਪ ਕੌਰ ਸਾਰੇ ਮੈਂਬਰ ਬਲਾਕ ਸੰਮਤੀ, ਦਲਵੀਰ ਸਿੰਘ ਮੱਲਮਾਜਰਾ ਤੇ ਅਮਰਜੀਤ ਸਿੰਘ ਬੌਦਲੀ ਆਦਿ ਹਾਜ਼ਰ ਸਨ।