ਸਤਵਿੰਦਰ ਸ਼ਰਮਾ, ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਦੀਆਂ ਨਲਾਇਕੀਆਂ ਅਤੇ ਸੌੜੀ ਸਿਆਸਤ ਦੇ ਕਾਰਨ ਵਿਕਾਸ ਪੱਖੋਂ ਪਛੜੇ ਹਲਕੇ ਨੂੰ ਕਾਂਗਰਸ ਸਰਕਾਰ ਨੇ ਵਿਸ਼ੇਸ਼ ਧਿਆਨ ਤੇ ਗ੍ਾਂਟਾ ਦੇ ਗੱਫ਼ੇ ਜਾਰੀ ਕਰ ਕੇ ਸਹੂਲਤਾਂ ਪੱਖੋਂ ਲੁਧਿਆਣਾ ਦੇ ਬਾਕੀ ਹਲਕਿਆਂ ਤੋਂ ਅੱਗੇ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰ. 48 'ਚ ਪੈਂਦੇ ਰਾਮ ਲੀਲ੍ਹਾ ਪਾਰਕ ਵਿਖੇ ਕਨੋਪੀ ਦੇ ਕੰਮ ਦਾ ਉਦਘਾਟਨ ਕਰਨ ਪੁੱਜੇ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਅਤੇ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ ਨੇ ਸਾਂਝੇ ਤੌਰ 'ਤੇ ਕੀਤਾ। ਕੜਵਲ ਤੇ ਲਾਪਰਾਂ ਨੇ ਕਿਹਾ ਕਿ ਹਲਕਾ ਆਤਮ ਨਗਰ ਲਈ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸੰਧੂ ਅਤੇ ਪੰਜਾਬ ਸਰਕਾਰ ਨੇ ਜਿਸ ਹਿਸਾਬ ਨਾਲ ਗ੍ਾਂਟਾਂ ਦੇ ਗੱਫ਼ੇ ਜਾਰੀ ਕੀਤੇ ਅਤੇ ਉਸ ਨਾਲ ਅੱਜ ਹਲਕਾ ਵਾਸੀਆਂ ਦੀ ਸਹੂਲਤ ਲਈ ਜਿੱਥੇ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਉਥੇ ਹੀ ਲੋਕਾਂ ਨੂੰ ਵਧੀਆ ਤੇ ਤੰਦਰੁਸਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਾਰਕਾਂ ਤੇ ਗ੍ਰੀਨ ਬੈਲਟਾਂ ਦਾ ਕੰਮ ਵੀ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਲੋਕਾਂ ਦੀ ਸਹੂਲਤ ਲਈ ਕੰਮ ਕੀਤਾ ਹੈ ਤੇ ਮੌਜੂਦਾ ਸਮੇਂ ਲੁਧਿਆਣਾ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਲਾਪਰਾਂ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ ਵਸਨੀਕਾਂ ਨੇ ਵਿਧਾਇਕ ਦੀ ਨਲਾਇਕੀ ਕਾਰਨ ਬਹੁਤ ਸੰਤਾਪ ਹੰਢਾਇਆ ਹੈ, ਪਰ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਲੋਕ ਸੇਵਾ ਨੂੰ ਧਿਆਨ 'ਚ ਰੱਖ ਕੇ ਸਿਆਸਤ ਨੂੰ ਦਰ ਕਿਨਾਰ ਕਰ ਹਲਕਾ ਆਤਮ ਨਗਰ ਦੇ ਵਸਨੀਕਾਂ ਲਈ ਕੰਮ ਕਰਦੇ ਹੋਏ ਹਰ ਵਾਰਡ 'ਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਹਨ। ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰਰੀਤ ਸਿੰਘ ਗੋਪੀ, ਵਾਰਡ ਇੰਚਾਰਜ ਸੁਖਵਿੰਦਰ ਸਿੰਘ ਹੈਪੀ ਕੋਚਰ, ਡਾ. ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਪ੍ਰਵੀਨ, ਅਮਨਦੀਪ ਕੌਰ, ਸੁਨੀਤਾ ਗਿੱਲ, ਬਚਨ ਕੌਰ, ਸੀਮਾ, ਸੋਨੀਆ ਮਹਿਰਾ, ਬਿਮਲਾ, ਮਨਿੰਦਰ ਸਿੰਘ ਮਿੰਦੂ, ਅਜੈ ਕੁਮਾਰ, ਮਨਦੀਪ ਸਿੰਘ ਸੋਨੂੰ, ਵਿੱਕੀ, ਰਵੀ ਸ਼ਰਮਾ ਨੀਟਾ, ਅਜੇ ਵੜੈਚ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।