ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਹਲਕਾ ਕੇਂਦਰੀ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸ਼ੋ੍ਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪਿ੍ਰਤਪਾਲ ਸਿੰਘ ਨੇ ਕੀਤਾ। ਫੀਲਡਗੰਜ ਵਿਖੇ ਚੰਨਪ੍ਰਰੀਤ ਸਿੰਘ ਕਾਲੜਾ ਵੱਲੋਂ ਰੱਖੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਨਹੀਂ ਕੀਤਾ, ਜਦਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਦੇ ਅੰਦਰੂਨੀ ਲੜਾਈ ਝਗੜੇ ਵਿੱਚ ਫਸੇ ਬੇਵੱਸ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਕੇਂਦਰੀ ਨੂੰ ਜ਼ਿਲ੍ਹੇ ਦਾ ਨੰਬਰ ਇਕ ਹਲਕਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਇਸ ਮੌਕੇ ਇਲਾਕਾ ਵਾਸੀਆਂ ਨੇ ਪਿ੍ਰਤਪਾਲ ਸਿੰਘ ਨੂੰ ਸਨਮਾਨਿਤ ਕਰਦਿਆਂ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ। ਇਸ ਮੌਕੇ ਚਨਪ੍ਰਰੀਤ ਸਿੰਘ ਕਾਲੜਾ, ਰਵਿੰਦਰਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਪਿੰਕੀ, ਕੰਵਲਪ੍ਰਰੀਤ ਸਿੰਘ, ਰਾਜਿੰਦਰਪਾਲ ਸਿੰਘ ਟਿੰਕੂ, ਸਿਮਰਨ ਓਬਰਾਏ, ਦਵਿੰਦਰ ਸ਼ਾਨ, ਹਰੀਸ਼ ਕਾਪੀ ਸਟੋਰ, ਰਾਜੁ ਮੁੱਲਾਂਪੁਰ, ਗਗਨਦੀਪ ਸਿੰਘ ਗੱਗੂ, ਅਮਿਤ ਮਰਵਾਹਾ, ਅਮਿਤ ਆਹੂਜਾ, ਲੱਕੀ ਦੁਆ, ਮਨਪ੍ਰਰੀਤ ਸਿੰਘ ਪਿੰ੍ਸ, ਮਨਪ੍ਰਰੀਤ ਸਿੰਘ ਖੁਰਾਣਾ, ਗਗਨਦੀਪ ਸਿੰਘ, ਗੁਰਿੰਦਰ ਸਿੰਘ ਡਾਬਾ, ਲੱਕੀ ਦੁਆ, ਪ੍ਰਭਜੋਤ ਸਿੰਘ, ਮਹਿੰਦਰ ਕੁਮਾਰ, ਸ਼ਾਂਤੀ ਦੇਵੀ, ਹਰਜੋਤ ਸਿੰਘ, ਗੁਰਜੋਤ ਕਾਲੜਾ, ਰਵੀ, ਸੋਨੂੰ ਮਰਵਾਹਾ ਆਦਿ ਹਾਜ਼ਰ ਸਨ।