ਲੁਧਿਆਣਾ : ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਦਿਨ ਭਰ ਕੈਪਟਨ ਸਰਕਾਰ ਤੇ ਪੁਲਿਸ ਅਧਿਕਾਰੀ ਦਬਾਅ 'ਚ ਦਿਸ ਰਹੇ ਸਨ। ਇਕ ਪਾਸੇ ਕਾਂਗਰਸ ਸਰਕਾਰ 'ਤੇ ਵਿਰੋਧ ਦਲ ਦੇ ਲੀਡਰ ਨਿਸ਼ਾਨਾ ਸਾਧ ਰਹੇ ਸਨ। ਉਥੇ, ਪੁਲਿਸ ਅਧਿਕਾਰੀ ਇਨ੍ਹਾਂ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਮੰਗਲਵਾਰ ਦੀ ਸਵੇਰ ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਸੈਸ਼ਨ ਲਈ ਸਦਨ 'ਚ ਪੁੱਜੇ ਤਾਂ ਕੈਪਟਨ ਨੇ ਕਿਹਾ ਕਿ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ ਤੇ ਪੰਜ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ ਪਰ ਕੈਪਟਨ ਦੇ ਬਿਆਨ ਦੇ ਬਾਅਦ ਪੁਲਿਸ 'ਤੇ ਵੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰਨ ਨੂੰ ਲੈ ਕੇ ਹੋਰ ਜ਼ਿਆਦਾ ਦਬਾਅ ਬਣ ਗਿਆ ਹੈ। ਸ਼ਾਮ ਹੋਣ ਤਕ ਪੁਲਿਸ ਪੰਜ ਮੁਲਜ਼ਮਾਂ ਤਕ ਨਹੀਂ ਪੁੱਜ ਪਾਈ ਤੇ ਅੰਤ 'ਚ ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਨੇ ਇਕ ਹੀ ਮੁਲਜ਼ਮ ਸਾਦਿਕ ਅਲੀ ਦੇ ਗਿ੍ਫ਼ਤਾਰ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਦਬਾਅ 'ਚ ਚੱਲ ਰਹੇ ਪੁਲਿਸ ਅਧਿਕਾਰੀਆਂ ਨੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਤਕ ਪੰਜ ਗਿ੍ਫ਼ਤਾਰ ਹੋਣ ਦੀ ਗੱਲ ਕਹੀ ਸੀ। ਬਾਅਦ 'ਚ ਪੁਲਿਸ ਦੇ ਹੱਥੇ ਹੋਰ ਚਾਰ ਮੁਲਜ਼ਮ ਹੱਥ ਨਹੀਂ ਚੜ੍ਹ ਪਾਏ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪ੍ਸ਼ਾਸਨ ਦੇ ਅਧਿਕਾਰੀ ਹੀ ਮੁੱਖ ਮੰਤਰੀ ਨੂੰ ਗੁਮਰਾਹ ਕਰਕੇ ਗ਼ਲਤ ਬਿਆਨਬਾਜ਼ੀ ਕਰਵਾ ਦੇਣ।

ਕਈ ਥੀਊਰੀਆਂ 'ਤੇ ਚਲਿਆ ਕੰਮ, ਫਿਰ ਮਿਲੀ ਕਾਮਯਾਬੀ

ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਤਕ ਪੁੱਜਣ ਲਈ ਕਈ ਥੀਊਰੀਆਂ 'ਤੇ ਕੰਮ ਕੀਤਾ। ਪੁਲਿਸ ਨੇ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਟਾਵਰ ਤੋਂ ਮੋਬਾਈਲ ਫੋਨ ਦੀ ਡਿਟੇਲ ਕੱਢਵਾਈ ਕਿਉਂਕਿ ਵਾਰਦਾਤ ਤੋਂ ਪਹਿਲੇ ਮੁਲਜ਼ਮਾਂ ਨੇ ਆਪਣੇ ਫੋਨ ਤੋਂ ਹੋਰਨਾਂ ਸੱਤ ਸਾਥੀਆਂ ਨੂੰ ਫੋਨ ਕਰਕੇ ਮੌਕੇ 'ਤੇ ਸੱਦਿਆ ਸੀ ਉਸ ਦੇ ਬਾਅਦ ਪੁਲਿਸ ਨੇ ਅੰਮਿ੍ਤਸਰ ਤੋਂ ਇਕ ਸਕੈਚ ਬਣਾਉਣ ਵਾਲੇ ਨੂੰ ਸੱਦਿਆ ਤੇ ਦੋਵਾਂ ਪੀੜਤਾਂ ਨੇ ਮੁਲਜ਼ਮਾਂ ਦਾ ਹੁਲੀਆ ਦੱਸਿਆ। ਫਿਰ ਪੁਲਿਸ ਨੇ ਪੰਜ ਮੁਲਜ਼ਮਾਂ ਦੇ ਸਕੈਚ ਜਾਰੀ ਕਰ ਦਿੱਤੇ ਤੇ ਮੋਬਾਈਲ ਟਾਵਰ ਤੋਂ ਮਿਲਣ ਵਾਲੀ ਡਿਟੇਲ 'ਤੇ ਛਾਪਾਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਪੁਲਿਸ ਦੇ ਹੱਥ ਸੁਰਾਗ ਲੱਗਣੇ ਸ਼ੁਰੂ ਹੋ ਗਏ ਹਨ।

-ਫਿਰੌਤੀ ਮੰਗਣ ਵਾਲਿਆਂ ਦੀ ਆਵਾਜ਼ ਦੀ ਹੋਵੇਗੀ ਜਾਂਚ

ਵਾਰਦਾਤ ਦੌਰਾਨ ਫੋਨ 'ਤੇ ਪੀੜਤ ਦੇ ਦੋਸਤ ਤੋਂ ਦੋ ਲੱਖ ਰੁਪਏ ਫਿਰੌਤੀ ਮੰਗਣ ਵਾਲੇ ਮੁਲਜ਼ਮਾਂ ਦੀ ਆਵਾਜ਼ ਦੀ ਵੀ ਪੁਲਿਸ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ, ਕਿਉਂਕਿ ਮਾਮਲਾ ਵੱਡਾ ਹੋਣ ਦੇ ਕਾਰਨ ਪੁਲਿਸ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੇ ਬਾਅਦ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਕਾਰਨ ਹਰ ਇਕ ਤੱਥ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਸ ਮੁਲਜ਼ਮ ਨੇ ਮੋਬਾਈਲ 'ਤੇ ਫਿਰੌਤੀ ਮੰਗੀ ਸੀ, ਉਸ ਦੀ ਗਿ੍ਫ਼ਤਾਰੀ ਦੇ ਬਾਅਦ ਇਸਦੀ ਆਵਾਜ਼ ਨੂੰ ਪੁਲਿਸ ਦੁਬਾਰਾ ਤੋਂ ਰਿਕਾਰਡ ਕਰੇਗੀ ਤੇ ਫੋਰੈਂਸਿਕ ਲੈਬ 'ਚ ਭੇਜ ਦਿੱਤਾ ਜਾਵੇਗਾ ਤਾਂ ਜੋ ਮੁਲਜ਼ਮਾਂ ਦੇ ਖ਼ਿਲਾਫ਼ ਪੁਖਤਾ ਸਬੂਤ ਬਣ ਸਕੇ।

ਸਮੂਹਿਕ ਜਬਰ ਜਨਾਹ ਦੀ ਘਟਨਾ ਮਗਰੋਂ ਨਜ਼ਦੀਕ ਦੇ ਕਈ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਿੰਡ 'ਚ ਰਹਿਣ ਵਾਲੇ ਲੋਕਾਂ 'ਚ ਰੋਸ ਹੈ ਕਿ ਸਿਧਵਾਂ ਕਨਾਲ 'ਤੇ ਰਾਤ ਦੇ ਸਮੇਂ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਇੰਤਜਾਮ ਨਹੀਂ ਹੈ, ਜਿਸ ਕਾਰਨ ਰਾਤ ਦੇ ਸਮੇਂ ਪਿੰਡ ਤੋਂ ਇਕੱਲੇ ਕੋਈ ਵੀ ਵਿਅਕਤੀ ਬਾਹਰ ਨਹੀਂ ਜਾਂਦਾ। ਪਿੰਡ ਈਸੇਵਾਲ 'ਚ ਰਹਿਣ ਵਾਲੇ ਸਾਬਕਾ ਸਰਪੰਚ ਸੁਰਜੀਤ ਕੌਰ ਦੇ ਬੇਟੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਈ ਵਾਰ ਰਾਤ ਦੇ ਸਮੇਂ ਸੜਕ 'ਤੇ ਕਈ ਸ਼ੱਕੀ ਲੋਕ ਘੁੰਮ ਰਹੇ ਹੁੰਦੇ ਹਨ ਤੇ ਕਾਰਾਂ 'ਚ ਵੀ ਕੁਝ ਪ੍ੇਮੀ ਜੋੜੇ ਅਸ਼ਲੀਲ ਹਰਕਤਾਂ ਕਰਦੇ ਹੁੰਦੇ ਹਨ, ਜਿਸ ਨੂੰ ਦੇਖ ਕੇ ਪਿੰਡ ਵਾਲਿਆਂ ਨੂੰ ਵੀ ਸ਼ਰਮ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੇ ਨੌਜਵਾਨਾਂ ਨੇ ਸੁਰੱਖਿਆ ਦਾ ਜ਼ਿੰਮਾ ਲਿਆ ਹੈ। ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਰਾਤ ਦੇ ਸਮੇਂ ਠੀਕਰੀ ਪਹਿਰਾ ਲਗਾਉਣਗੇ ਤੇ ਇਸ ਦੇ ਨਾਲ ਹੀ ਪਿੰਡ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਕਾਰਾਂ 'ਚ ਘੁੰਮ ਕੇ ਨਜ਼ਰ ਰੱਖਣਗੇ ਤਾਂ ਜੋ ਜੇਕਰ ਸ਼ੱਕੀ ਲੋਕ ਇਸ ਸੜਕ 'ਤੇ ਘੁੰਮ ਰਹੇ ਹਨ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।