ਸੰਜੀਵ ਗੁਪਤਾ/ਸੁਰਿੰਦਰ ਅਰੋੜਾ/ਜਗਰਾਓਂ, ਮੁੱਲਾਪੁਰ : ਦੋਸਤ ਨਾਲ ਚਾਕਲੇਟ ਡੇਅ ਮਨਾਉਣ ਗਈ ਮੁਟਿਆਰ ਨੂੰ ਦੋਸਤ ਸਮੇਤ ਅਗਵਾ ਕਰ ਕੇ ਗੈਂਗਰੇਪ ਕਰਨ ਵਾਲੇ 10 ਵਿਅਕਤੀਆਂ 'ਚੋਂ ਪੁਲਿਸ ਨੇ 8 ਦੀ ਸ਼ਨਾਖ਼ਤ ਕਰ ਲਈ ਹੈ। ਇਨ੍ਹਾਂ ਦੀ ਛਾਪੇਮਾਰੀ ਲਈ ਪੁਲਿਸ ਟੀਮਾਂ ਉਨ੍ਹਾਂ ਦੇ ਟਿਕਾਣਿਆਂ 'ਤੇ ਰਵਾਨਾ ਹੋ ਗਈਆਂ ਹਨ। ਗੈਂਗਰੇਪ ਦੀ ਪੀੜਤ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਵੱਲੋਂ 6 ਮੁਲਾਜ਼ਮਾਂ ਦੇ ਸਕੈੱਚ ਵੀ ਤਿਆਰ ਕਰਵਾਏ ਗਏ। ਵਰਣਨਯੋਗ ਹੈ ਕਿ 9 ਫਰਵਰੀ ਚਾਕਲੇਟ ਡੇਅ ਵਾਲੇ ਦਿਨ ਮੁਟਿਆਰ ਨੂੰ ਉਸ ਦੇ ਦੋਸਤ ਸਮੇਤ ਉਨ੍ਹਾਂ ਦੀ ਹੀ ਕਾਰ 'ਚ ਅਗਵਾ ਕਰ ਕੇ ਲੁਧਿਆਣਾ ਤੋਂ ਈਸੇਵਾਲ ਸੜਕ 'ਤੇ 10 ਮੋਟਰਸਾਈਕਲ ਸਵਾਰਾਂ ਵੱਲੋਂ ਮੁਟਿਆਰ ਨਾਲ ਵਾਰੋ-ਵਾਰੀ ਗੈਂਗਰੇਪ ਕੀਤਾ ਗਿਆ। ਇਸ ਮਾਮਲੇ 'ਚ ਬੀਤੀ ਸੋਮਵਾਰ ਤੋਂ ਡੀਆਈਜੀ ਰਣਵੀਰ ਸਿੰਘ ਖੱਟੜਾ ਅਤੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਸਮੇਤ ਪੂਰੇ ਜ਼ਿਲ੍ਹੇ ਦੀ ਪੁਲਿਸ ਮੁਲਜ਼ਮਾਂ ਨੂੰ ਲੱਭਣ 'ਚ ਲੱਗੀ ਰਹੀ। ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਬੁਲਾਏ ਗਏ ਵਿਸ਼ੇਸ਼ ਸਕੈੱਚ ਮਾਹਿਰ ਪੀੜਤਾ ਵੱਲੋਂ ਮੁਲਜ਼ਮਾਂ ਦੇ ਦੱਸੇ ਹੁਲੀਏ ਮੁਤਾਬਕ 6 ਹੂ-ਬ-ਹੂ ਸਕੈੱਚ ਤਿਆਰ ਕਰਨ 'ਚ ਸਫਲ ਹੋਏ। ਸਕੈੱਚ ਤਿਆਰ ਹੁੰਦੇ ਹੀ ਪੁਲਿਸ ਨੇ ਅੱਠ ਦੋਸ਼ੀਆਂ ਦੀ ਸ਼ਨਾਖਤ ਕਰ ਲਈ। ਡੀਆਈਜੀ ਖਟੜਾ ਅਨੁਸਾਰ ਬੀਤੀ ਰਾਤ ਤੋਂ ਹੀ ਜ਼ਿਲ੍ਹਾ ਪੁਲਿਸ ਪੀੜਤਾਂ ਵੱਲੋਂ ਦਿੱਤੀ ਜਾਣਕਾਰੀ ਅਤੇ ਸ਼ੀਆਂ ਦੇ ਦੱਸੇ ਹੁਲੀਏ ਮੁਤਾਬਕ 16 ਸ਼ੱਕੀ ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ ਸੀ। ਹੁਣ ਇਨ੍ਹਾਂ 'ਚੋਂ ਅੱਠ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੀ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਇਕ-ਦੋ ਨਹੀਂ ਪੂਰੇ ਜ਼ਿਲ੍ਹੇ ਦੀ ਪੁਲਿਸ ਫੋਰਸ ਲੱਗੀ ਹੋਈ ਹੈ।

Posted By: Jaskamal