ਪੱਤਰ ਪੇ੍ਰਰਕ, ਪਾਇਲ : ਦੋਰਾਹਾ ਪੁਲਿਸ ਵੱਲੋਂ ਇਕ ਅੌਰਤ ਸਮੇਤ ਦੋ ਜਣਿਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਬਿਕਰਮ ਤੇ ਗੰਗਾ ਵਜੋਂ ਹੋਈ। ਡੀਐੱਸਪੀ ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਥਾਣੇਦਾਰ ਸੰਤੋਖ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਸਬੰਧੀ ਸਰਵਿਸ ਰੋਡ ਸਾਹਮਣੇ ਫਸਟ ਏਡ ਪੋਸਟ ਦੋਰਾਹਾ ਮੌਜੂਦ ਸੀ ਤਾਂ ਇਸ ਦੌਰਾਨ ਇਕ ਨੌਜਵਾਨ ਤੇ ਇਕ ਅੌਰਤ ਸ਼ਹੀਦ ਬੇਅੰਤ ਸਿੰਘ ਬੁਤ ਦੋਰਾਹਾ ਵਲੋਂ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਸਾਹਮਣੇ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਏ।
ਅੌਰਤ ਨੇ ਆਪਣੇ ਹੱਥ 'ਚ ਫੜਿਆ ਬੈਗ ਨੌਜਵਾਨ ਨੂੰ ਫੜਾ ਦਿੱਤਾ। ਜਿਸ ਨੇ ਬੈਗ ਸੜਕ 'ਤੇ ਸੁੱਟ ਦਿੱਤਾ। ਦੋਵੇਂ ਪਿੱਛੇ ਮੁੜ ਗਏ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਬਿਕਰਮ ਤੇ ਅੌਰਤ ਨੇ ਗੰਗਾ ਦੱਸਿਆ। ਉਨਾਂ੍ਹ ਵਲੋਂ ਸੁੱਟੇ ਬੈਗ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 50 ਗ੍ਰਾਮ ਹੈਰਇਨ ਬਰਾਮਦ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।