ਪੱਤਰ ਪ੍ਰਰੇਰਕ, ਖੰਨਾ : ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਪੰਜਾਬ ਮਾਰਸ਼ਲਾਟ ਮੁਕਾਬਲਿਆਂ 'ਚ ਖੰਨਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 4 ਤਗਮੇ ਜਿੱਤੇ। ਸਕੂਲ ਪਿ੍ਰੰਸੀਪਲ ਅੰਜੁਮ ਅਬਰੋਲ ਤੇ ਕੋਚ ਸੌਰਭ ਅਬਰੋਲ ਨੇ ਦੱਸਿਆ ਕਿ ਜ਼ਿਲ੍ਹਾ ਮੁਕਾਬਲਿਆਂ 'ਚ ਸੱਤ ਸੋਨ ਤਗਮੇ ਜਿੱਤਣ ਮਗਰੋਂ ਇਨ੍ਹਾਂ ਖਿਡਾਰੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ। ਸੱਤ ਖਿਡਾਰੀਆਂ 'ਚੋਂ ਚਾਰ ਨੇ ਰਾਜ ਪੱਧਰੀ ਤਗਮੇ ਜਿੱਤੇ ਹਨ। ਜਿਨ੍ਹਾਂ 'ਚ ਜਸਦੀਪ ਕੌਰ ਨੇ ਸੋਨ, ਸਨੇਹਾ ਮਥਾਰੂ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਲੜਕਿਆਂ 'ਚ ਅਨਮੋਲ ਪੁਰੀ ਤੇ ਹਰਮਨਵੀਰ ਸਿੰਘ ਨੇ ਕਾਂਸੇ ਦੇ ਤਗਮੇ ਹਾਸਿਲ ਕੀਤੇ। ਕੋਚ ਮੋਹਨ ਸਿੰਘ ਨੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਸਦੀਪ ਕੌਰ ਦੀ ਚੋਣ ਨੈਸ਼ਨਲ ਪੱਧਰ ਲਈ ਹੋ ਗਈ ਹੈ। ਇਸ ਮੌਕੇ ਕੋਚ ਗੌਰਵ ਅਬਰੋਲ, ਜਸਵੰਤ ਸਿੰਘ, ਅਮਨਦੀਪ ਸਿੰਘ, ਤਸ਼ਵੀਰ ਕੌਰ, ਅੰਜੂ ਬਾਲਾ ਆਦਿ ਹਾਜ਼ਰ ਸਨ।