ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੇ ਸੇਂਟ ਮਹਾਂਪ੍ਰਗਿਆ ਸਕੂਲ ਵਿਖੇ ਮੰਗਲਵਾਰ ਨੂੰ ਵਿਦਿਆਰਥੀਆਂ ਨੇ ਵੀਰਾਂਗਨਾ ਲਕਸ਼ਮੀ ਬਾਈ ਦੀ ਵੀਰਤਾ, ਸੂਝ ਬੂਝ, ਦਲੇਰੀ ਅਤੇ ਸਾਹਸ ਨੂੰ ਨਾਟਕ ਰਾਹੀਂ ਪੇਸ਼ ਕੀਤਾ। ਲਕਸ਼ਮੀ ਬਾਈ ਵੱਲੋਂ ਛੇੜੇ ਸੁਤੰਤਰਤਾ ਸੰਗਰਾਮ ਤੇ ਅੰਗਰੇਜ਼ਾਂ ਦੇ ਵਿਰੁੱਧ ਕੀਤੇ ਸੰਘਰਸ਼ ਨੂੰ ਪ੍ਰਦਰਸ਼ਨ ਕਰਨ ਲਈ ਆਯੋਜਿਤ ਹੋਈ ਵਿਸ਼ੇਸ਼ ਅਸੈਂਬਲੀ ਦਾ ਆਗਾਜ਼ ਪਿ੍ਰੰਸੀਪਲ ਡਾਕਟਰ ਪੁਨੀਤ ਅਮਨਦੀਪ ਸਿੰਘ ਸੋਹੀ ਨੇ ਜੋਤੀ ਪੂਜਨ ਨਾਲ ਕੀਤਾ। ਇਸ ਮੌਕੇ 8ਵੀਂ ਦੀਆਂ ਵਿਦਿਆਰਥਣਾਂ ਮਨਪ੍ਰੀਤ ਤੇ ਇਸ਼ਨਜੀਤ ਨੇ ਪ੍ਰਾਰਥਨਾ ਗੀਤ ਜਦਕਿ ਮਨਜੋਤ ਕੌਰ ਅਤੇ ਪਲਕਪ੍ਰੀਤ ਕੌਰ ਨੇ ਪਾਵਰ ਪੁਆਇੰਟ ਪ੍ਰੋਜੈਕਟੇਸ਼ਨ ਰਾਹੀਂ ਲਕਸ਼ਮੀ ਬਾਈ ਦੇ ਸੈਨਾ ਸੰਗਠਨ, ਰਾਜ ਪ੍ਰਬੰਧ ਅਤੇ ਝਾਂਸੀ ਦੀ ਸੁਰੱਖਿਆ ਲਈ ਕੀਤੀ ਜੱਦੋ ਜਹਿਦ ਨੂੰ ਸਭ ਨਾਲ ਸਾਂਝਾ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਜਿੱਥੇ 'ਖ਼ੂਬ ਲੜੀ ਮਰਦਾਨੀ' ਅੋਜ਼ ਭਰਪੂਰ ਗੀਤ ਗਾਇਆ ਉੱਥੇ ਵਿਦਿਆਰਥੀਆਂ ਨੇ ਖਿੱਚ ਭਰਪੂਰ ਮੁਦਰਾਵਾਂ ਅਤੇ ਅਦਾਵਾਂ ਨਾਲ ਨਾਚ ਪੇਸ਼ ਕੀਤਾ। ਵੀਰਾਂਗਨਾ ਲਕਸ਼ਮੀ ਬਾਈ ਦੀ ਵੀਰਤਾ, ਸੂਝ ਬੂਝ, ਦਲੇਰੀ ਅਤੇ ਸਾਹਸ ਨੂੰ ਨਾਟਕ ਰਾਹੀਂ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਵਾਈਸ ਪਿ੍ਰੰਸੀਪਲ ਲਖਿੰਦਰ ਸਿੰਘ, ਵੰਸ਼ ਅਰੋੜਾ, ਇਸ਼ਨਦੀਪ, ਮਨਪ੍ਰੀਤ ਅਤੇ ਪੈਰਿਸਦੀਪ ਹਾਜ਼ਰ ਸਨ।