ਸਟਾਫ਼ ਰਿਪੋਰਟਰ, ਖੰਨਾ : ਜੈ ਦੇਵ ਫਰੀ ਹੈਂਡ ਪਲਾਂਟਸ ਲਿਮਟਿਡ ਗਰੁੱਪ ਦੇ ਸਹਿਯੋਗ ਨਾਲ ਮਾਇਕਰੋਵੇਵ ਕੰਪਿਊਟਰ ਸੈਂਟਰ ਤੇ ਯੈਸ ਵੈਬ ਸਰਵਸਿਜ਼ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਵਿਦਿਆਰਥੀਆਂ ਨੂੰ ਬੂਟੇ ਵੰਡ ਕੇ ਮਨਾਇਆ ਗਿਆ। ਐੱਮਡੀ ਨਵੀਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਬੂਟਿਆਂ ਦੀ ਸੰਭਾਲ ਲਈ ਵੀ ਪ੍ਰੇਰਿਤ ਕੀਤਾ ਗਿਆ। ਲਖਵਿੰਦਰ ਸਿੰਘ ਤੇ ਨਵੀਨ ਸਿੰਘ ਨੇ ਕਿਹਾ ਕਿ ਗੁਰੂਆਂ ਦੀ ਬਾਣੀ 'ਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੀ ਸੰਭਾਲ ਕਰੀਏ। ਵਿਦਿਆਰਥੀਆਂ ਨੂੰ ਸ਼ਹਿਰ ਦੇ ਨਾਲ-ਨਾਲ ਆਪਣੇ ਘਰ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਗਰਿਮਾ ਸਿੰਗਲਾ, ਪਵਨਪ੍ਰੀਤ ਕੌਰ, ਗੁਰਧਿਆਨ ਸਿੰਘ, ਮਨੋਜ, ਮਨੋਹਰ, ਨਵਦੀਪ ਕੌਰ, ਰਜਿੰਦਰ ਕੌਰ, ਲਤਾ ਠਾਕੁਰ, ਰੋਹਿਤ, ਮਨਮੀਤ ਸ਼ਰਮਾ ਹਾਜ਼ਰ ਸਨ।