ਦਲਵਿੰਦਰ ਸਿੰਘ ਰਛੀਨ, ਰਾਏਕੋਟ

ਪੁਲਿਸ ਥਾਣਾ ਸੁਧਾਰ ਦੇ ਐੱਸਐੱਚਓ ਕਰਮਜੀਤ ਸਿੰਘ ਵੱਲੋਂ ਥਾਣੇ ਵਿਚ ਪੌਦੇ ਲਗਾਏ ਗਏ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੀ ਸਮਾਜਕ ਬਰਾਬਰੀ ਵਾਲੀ ਵਿਚਾਰਧਾਰਾ ਸੀ ਅਤੇ ਉਨ੍ਹਾਂ ਜੰਗ-ਏ-ਆਜ਼ਾਦੀ ਦੌਰਾਨ ਜਿਥੇ ਨੈਤਿਕ ਕਦਰਾਂ-ਕੀਮਤਾਂ 'ਤੇ ਡਟ ਕੇ ਪਹਿਰਾ ਦਿੱਤਾ, ਬਲਕਿ ਭਗਤ ਸਿੰਘ ਵਿਚਾਰਕ ਇਨਕਲਾਬ ਦੇ ਹਾਮੀ ਸਨ, ਜਿਸ ਦੇ ਚਲਦੇ ਉਨ੍ਹਾਂ ਆਜ਼ਾਦੀ ਲਈ ਹਥਿਆਰ ਚੁੱਕੇ, ਉਥੇ ਹੀ ਉਨ੍ਹਾਂ ਆਪਣੀ ਕਮਲ ਰਾਹੀਂ ਲੋਕਾਂ ਦੇ ਮਨਾਂ ਵਿਚ ਇਨਕਲਾਬ ਦੀ ਭਾਵਨਾ ਪੈਦਾ ਕੀਤੀ, ਬਲਕਿ ਉਨ੍ਹਾਂ ਦਾ ਮੰਨਣਾ ਸੀ ਕਿ ਪਿਸਤੌਲ ਅਤੇ ਬੰਬ ਕਦੇ ਵੀ ਇਨਕਲਾਬ ਨਹੀਂ ਲਿਆਉਂਦੇ, ਜਦਕਿ ਇਨਕਲਾਬ ਵਿਚਾਰਾਂ ਰਾਹੀਂ ਆਉਂਦਾ ਹੈ। ਇਸ ਕਾਰਨ ਹੀ ਉਹ ਤਬਦੀਲੀ ਪਸੰਦ ਨੌਜਵਾਨਾਂ ਲਈ ਹਮੇਸ਼ਾਂ ਪੇ੍ਰਰਨਾਸੋ੍ਤ ਰਹਿਣਗੇ। ਥਾਣਾ ਮੁਖੀ ਨੇ ਆਖਿਆ ਕਿ ਸਾਨੂੰ ਅਜਿਹੇ ਇਨਕਲਾਬੀ ਯੋਧਿਆਂ ਦੇ ਦਿਨ ਅਤੇ ਯਾਦਾਂ ਵੱਡੇ ਪੱਧਰ 'ਤੇ ਮਨਾਉਣੀਆਂ ਚਾਹੀਦੀਆਂ ਹਨ। ਇਸ ਸਮੇਂ ਮੁੱਖ ਮੁਨਸ਼ੀ ਰਣਜੀਤ ਸਿੰਘ, ਮਹਿੰਦਰਪਾਲ ਸਿੰਘ ਸੁਧਾਰ ਅਤੇ ਰਾਜਵੀਰ ਸਿੰਘ ਸੁਧਾਰ ਆਦਿ ਹਾਜ਼ਰ ਸਨ।