ਕੌਸ਼ਲ ਮੱਲ੍ਹਾ, ਹਠੂਰ : ਗ੍ਰਾਮ ਪੰਚਾਇਤ ਡੱਲਾ ਵੱਲੋਂ ਲੈਂਡ ਮਾਰਗੇਜ਼ ਬੈਂਕ ਜਗਰਾਓਂ ਦੇ ਡਾਇਰੈਕਟਰ ਨਿਰਮਲ ਸਿੰਘ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 2500 ਬੂਟੇ ਲਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਨਿਰਮਲ ਸਿੰਘ ਨੇ ਦੱਸਿਆ ਪਿੰਡ ਡੱਲਾ ਤੋਂ ਪਿੰਡ ਮੱਲ੍ਹਾ ਵਾਲੀ ਸੜਕ ਤੇ ਇਕ ਹਜ਼ਾਰ ਬੂਟੇ ਲਗਾਏ ਗਏ ਹਨ।

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ, ਦਾਣਾ ਮੰਡੀ ਤੇ ਪਿੰਡ ਦੀਆਂ ਸਾਂਝੀ ਥਾਵਾਂ ਤੇ 1500 ਬੂਟੇ ਲਗਾਏ ਗਏ ਹਨ, ਜਿਸ 'ਚ ਨਿੰਮ, ਵਰਮਾ ਡੇਕ, ਪਿੱਪਲ, ਬੋਹੜ, ਅਮਰੂਦ, ਸੁਹਾਜਣਾ, ਜਾਮਣ ਤੇ ਹੋਰ ਰਵਾਇਤੀ ਬੂਟੇ ਲਾਏ ਗਏ ਹਨ, ਜਿਨ੍ਹਾਂ ਦੀ ਸਮੇਂ-ਸਮੇਂ ਤੇ ਗ੍ਰਾਮ ਪੰਚਾਇਤ ਡੱਲਾ ਵੱਲੋ ਦੇਖਭਾਲ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ, ਬੀਡੀਪੀਓ ਜਗਰਾਓਂ ਤੇ ਮਨਰੇਗਾ ਕਾਮਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਧੀਰਾ ਸਿੰਘ, ਪ੍ਰਧਾਨ ਤੇਲੂ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀਓਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ, ਇਕਬਾਲ ਸਿੰਘ, ਬਲਵੀਰ ਸਿੰਘ ਸਰਾਂ, ਜਗਦੇਵ ਸਿੰਘ ਫੌਜੀ, ਜੋਰਾ ਸਿੰਘ, ਗੁਰਚਰਨ ਸਿੰਘ ਸਿੱਧੂ, ਸੂਬੇਦਾਰ ਦੇਵੀ ਚੰਦ ਸ਼ਰਮਾ, ਹਰਵਿੰਦਰ ਕੁਮਾਰ ਸ਼ਰਮਾ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।

ਇਸੇ ਤਰ੍ਹਾਂ ਗ੍ਰਾਮ ਪੰਚਾਇਤ ਦੇਹੜਕਾ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਦੋ ਹਜ਼ਾਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਗ੍ਰਾਮ ਪੰਚਾਇਤ ਦੇਹੜਕਾ ਤੇ ਮਨਰੇਗਾ ਕਾਮੇ ਹਾਜ਼ਰ ਸਨ।